ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਸੀਨੀਅਰ ਮੁੰਡੇ ਅਤੇ ਕੁੜੀਆਂ ਲਈ ਟਰਾਇਲਜ਼ 22 ਜੂਨ 2025 ਨੂੰ
- Repoter 11
- 21 Jun, 2025 12:11
ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਸੀਨੀਅਰ ਮੁੰਡੇ ਅਤੇ ਕੁੜੀਆਂ ਲਈ ਟਰਾਇਲਜ਼ 22 ਜੂਨ 2025 ਨੂੰ
ਬਰਨਾਲਾ, 20 ਜੂਨ 2025: ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਵੱਲੋਂ ਆਉਂਦੀ 22 ਜੂਨ 2025, ਐਤਵਾਰ ਨੂੰ ਟ੍ਰਾਈਡੈਂਟ ਕੰਪਲੈਕਸ, ਰਾਏਕੋਟ ਰੋਡ, ਬਰਨਾਲਾ ਵਿਖੇ ਸੀਨੀਅਰ ਮੁੰਡੇ ਅਤੇ ਕੁੜੀਆਂ ਲਈ ਕ੍ਰਿਕਟ ਟਰਾਇਲਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਟਰਾਇਲਜ਼ ਵਿੱਚ ਉਹ ਖਿਡਾਰੀ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦਾ ਜਨਮ ਬਰਨਾਲਾ ਜ਼ਿਲ੍ਹਾ ਵਿੱਚ ਹੋਈਆ ਹੈ ਜਾਂ ਪਿਛਲੇ 2 ਸਾਲਾਂ ਤੋਂ ਬਰਨਾਲਾ ਜ਼ਿਲ੍ਹੇ ਵਿੱਚ ਪੜ੍ਹਾਈ ਕਰ ਰਹੇ ਹਨ।
ਟਰਾਇਲਜ਼ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਨਾਲ ਡਿਜੀਟਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੈ। ਸਾਰੇ ਖਿਡਾਰੀਆਂ ਨੂੰ ਸਫੈਦ ਡਰੈੱਸ ਵਿੱਚ ਸਵੇਰੇ 10:00 ਵਜੇ ਪਹੁੰਚਣ ਦੀ ਹਦਾਇਤ ਕੀਤੀ ਜਾਂਦੀ ਹੈ।
ਹੋਰ ਜਾਣਕਾਰੀ ਲਈ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਨਾਲ ਸੰਪਰਕ ਕਰੋ।
99141-29546
98780-74200