ਪੰਜਾਬੀ ਸਿੰਗਰ ਨੇ ਗਾਣੇ ਵਿੱਚ ਲਾਇਆ ਖੁਦ ਨੰਗੇ ਹੋ ਕੇ ਵੀਡੀਓ ਮਿਲ ਰਹੀਆਂ ਧਮਕੀਆਂ
- Repoter 11
- 21 Jun, 2025 12:18
ਪੰਜਾਬੀ ਸਿੰਗਰ ਨੇ ਗਾਣੇ ਵਿੱਚ ਲਾਇਆ ਖੁਦ ਨੰਗੇ ਹੋ ਕੇ ਵੀਡੀਓ ਮਿਲ ਰਹੀਆਂ ਧਮਕੀਆਂ
ਚੰਡੀਗੜ੍ਹ
ਇੱਕ ਪੰਜਾਬੀ ਗਾਇਕ ਦੇ ਗੀਤ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਸੁਰਖੀਆਂ ਬਣ ਸਕਦੀਆਂ ਹਨ।
ਪੰਜਾਬੀ ਗਾਇਕ ਕੈਬੀ ਨੇ ਆਪਣੇ ਗਾਣੇ ਤੇਜ ਮਾਨ ਦੇ ਵਿੱਚ ਵੀਡੀਓ ਦੇ ਵਿੱਚ ਅਖੀਰਲੇ 13 ਸੈਕਿੰਡਾਂ ਵਿੱਚ ਆਪਣੀ ਬਿਲਕੁਲ ਨੰਗੇ ਦੀ ਵੀਡੀਓ ਲਗਾਈ ਹੈ। ਵੀਡੀਓ ਦੇ ਵਿੱਚੋਂ ਇੱਕ ਖੁੱਲੇ ਥਾਂ ਤੇ ਖੜਾ ਨਜ਼ਰ ਆ ਰਿਹਾ ਹੈ ਅਤੇ ਉਸਨੇ ਸਿਰਫ ਇੱਕ ਰੇਡੀਓ ਨੁਮਾ ਚੀਜ਼ ਨਾਲ ਆਪਣੇ ਆਪ ਨੂੰ ਢਕਿਆ ਹੋਇਆ ਹੈ। ਹੁਣ ਉਹ ਕਹਿ ਰਿਹਾ ਕਿ ਹੁਣ ਉਸਨੂੰ ਧਮਕੀਆਂ ਮਿਲ ਰਹੀਆਂ ਹਨ। ਜਾਣਕਾਰਾਂ ਦੇ ਅਨੁਸਾਰ ਫੋਕੀ ਸ਼ੋਹਰਤ ਲੈਣ ਵਾਸਤੇ ਲੋਕ ਅਜਿਹਾ ਕੁਝ ਕਰਦੇ ਹਨ ਤਾਂ ਕਿ ਜਲਦੀ ਉਹਨਾਂ ਨੂੰ ਸੁਰਖੀਆਂ ਵਿੱਚ ਆਉਣ ਦਾ ਮੌਕਾ ਮਿਲ ਸਕੇ। ਇਸ ਸਬੰਧੀ ਗਾਇਕ ਨੇ ਕਿਹਾ ਕਿ ਉਸਨੇ ਕਿਹਾ ਸੀ ਕਿ ਜੇ ਕਿੰਗਸ 11 ਪੰਜਾਬ ਹਾਰ ਗਈ ਤਾਂ ਉਹ ਨੰਗਾ ਹੋ ਕੇ ਵੀਡੀਓ ਬਣਾਵੇਗਾ। ਉਸਨੇ ਇਸ ਲਈ ਅਜਿਹਾ ਕੀਤਾ ਹੈ।