:

– ਬਰੇਕਿੰਗ ਨਿਊਜ਼ – ਗੁਰਦੀਪ ਪਾਠ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਾਏ ਗੰਭੀਰ ਦੋਸ਼ – ਪ੍ਰੈਸ ਕਾਨਫਰੰਸ ਵਿੱਚ ਸਬੂਤ ਕੀਤੇ ਪੇਸ਼


– ਬਰੇਕਿੰਗ ਨਿਊਜ਼ 
– ਗੁਰਦੀਪ ਪਾਠ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਾਏ ਗੰਭੀਰ ਦੋਸ਼ 
– ਪ੍ਰੈਸ ਕਾਨਫਰੰਸ ਵਿੱਚ ਸਬੂਤ ਕੀਤੇ ਪੇਸ਼ 

ਬਰਨਾਲਾ 

ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਹਨਾਂ ਦੀ ਟੀਮ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲੇ ਹਰ ਤਰ੍ਹਾਂ ਦਾ ਸਬੂਤ ਹੈ ਨਗਰ ਕੌਂਸਲ ਧਨੌਲਾ ਅਤੇ ਨਗਰ ਕੌਂਸਲ ਬਰਨਾਲਾ ਦੇ ਵਿੱਚ ਵੱਡੇ ਪੱਧਰ ਤੇ ਭਰਿਸ਼ਟਾਚਾਰ ਹੋਇਆ ਹੈ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਗੁਰਦੁਆਰੇ ਜਾ ਕੇ ਸੋਂਹ ਖਾਣ ਹੁਣ ਉਹ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੂੰ ਕਹਿੰਦੇ ਹਨ ਕਿ ਗੁਰਦੁਆਰੇ ਜਾ ਕੇ ਸੌ ਖਾਣ ਕੇ ਜੋ ਦੋਸ਼ ਉਹਨਾਂ ਨੇ ਲਾਏ ਹਨ, ਉਸ ਵਿੱਚ ਸੱਚਾਈ ਹੈ ਜਾਂ ਨਹੀਂ ਹੈ। ਨਗਰ ਕੌਂਸਲ ਧਨੌਲਾ ਅਤੇ ਨਗਰ ਕੌਂਸਲ ਬਰਨਾਲਾ ਵਿੱਚ ਜਿੰਨੇ ਵੀ ਟੈਂਡਰ ਹੋਏ ਹਨ ਉਹ ਜਿਸ ਸੁਸਾਇਟੀ ਨੂੰ ਦਿੱਤੇ ਗਏ ਹਨ ਉਸ ਸੁਸਾਇਟੀ ਦੇ ਮਾਲਕ ਮੈਂਬਰ ਪਾਰਲੀਮੈਂਟ ਦੇ ਨਜ਼ਦੀਕੀ ਸਾਥੀ ਹਨ ਅਤੇ ਲਗਾਤਾਰ ਇਸ ਵਿੱਚ ਭਰਿਸ਼ਟਾਚਾਰ ਹੋਰ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਤੇ ਉਹ ਖੁਲਾਸੇ ਕਰਨਗੇ।