:

ਝੂਠੇ ਮੈਸੇਜ ਨੇ ਬਰਨਾਲੇ ਦੇ ਦਰਜਨਾਂ ਪਿੰਡਾਂ ਵਿੱਚ ਮਚਾ ਦਿੱਤਾ ਹੜਕੰਪ.....


ਝੂਠੇ ਮੈਸੇਜ ਨੇ ਬਰਨਾਲੇ ਦੇ ਦਰਜਨਾਂ ਪਿੰਡਾਂ ਵਿੱਚ ਮਚਾ ਦਿੱਤਾ ਹੜਕੰਪ.....

ਬਰਨਾਲਾ

 ਬਰਨਾਲਾ ਜ਼ਿਲ੍ਹੇ ਵਿੱਚ ਸਵੇਰੇ ਸੋਸ਼ਲ ਮੀਡੀਆ 'ਤੇ ਇੱਕ ਝੂਠੀ ਸੂਚਨਾ ਵਾਇਰਲ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਲਗਭਗ 50 ਪਿੰਡਾਂ ਵਿੱਚ ਹੜ੍ਹ ਦੇ ਖ਼ਤਰੇ ਦਾ ਸੁਨੇਹਾ ਸੀ। ਇਹ ਸੁਨੇਹਾ ਸਰਕਾਰੀ ਸੂਚਨਾ ਵਾਂਗ ਟਾਈਪ ਕੀਤਾ ਗਿਆ ਸੀ। ਜਿਸ ਵਿੱਚ ਹਰੀਗੜ੍ਹ ਡਰੇਨ, ਧਨੌਲਾ ਡਰੇਨ, ਲਸਾੜਾ ਡਰੇਨ, ਕੁਰਦ ਡਰੇਨ, ਸ਼ੈਨਾ ਡਰੇਨ ਅਤੇ ਟੱਲੇਵਾਲ ਡਰੇਨ ਵਿੱਚ ਪਾਣੀ ਅਚਾਨਕ ਵਧਣ ਕਾਰਨ ਜ਼ਿਲ੍ਹੇ ਦੇ ਪਿੰਡਾਂ ਅਤਰਗੜ੍ਹ, ਭੂਰੇ, ਕੱਟੂ ਫਤਿਹਗੜ੍ਹ, ਤਪਾ, ਦਰਾਜ, ਹਰਦਾਸਪੁਰ ਆਦਿ ਵਿੱਚ ਹੜ੍ਹ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਗਈ ਸੀ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸੂਚਨਾ ਨੂੰ ਵਾਇਰਲ ਨਾ ਕਰਨ ਦੀ ਅਪੀਲ ਕੀਤੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਣੇ ਟੀ ਬੇਨਿਥ ਨੇ ਕਿਹਾ ਕਿ ਅਜਿਹਾ ਕੋਈ ਵੀ ਸੁਨੇਹਾ ਵਾਇਰਲ ਕਰਨ ਤੋਂ ਪਹਿਲਾਂ ਲੋਕਾਂ ਨੂੰ ਇਸਦੀ ਪੁਸ਼ਟੀ ਜ਼ਰੂਰ ਕਰਨੀ ਚਾਹੀਦੀ ਹੈ। ਕੁਝ ਸ਼ਰਾਰਤੀ ਲੋਕ ਆਫ਼ਤ ਦੀ ਇਸ ਘੜੀ ਵਿੱਚ ਮਾਹੌਲ ਖਰਾਬ ਕਰ ਰਹੇ ਹਨ। ਅਜਿਹੇ ਲੋਕਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ।