:

ਸ੍ਰੀ ਗਣੇਸ਼ ਉਤਸਵ ਤੇ ਰਾਕੇਸ਼ ਰਾਧੇ ਦੇ ਭਜਨਾਂ ਤੇ ਝੂਮੀਆਂ ਸੰਗਤਾਂ, ਓਮ ਸ੍ਰੀ ਸੱਤ ਸਨਾਤਨ ਕੀਤਾ ਭਵਨ ਵੱਲੋਂ ਮਨਾਇਆ ਜਾ ਰਿਹਾ ਗਣੇਸ਼ ਉਤਸਵ


ਸ੍ਰੀ ਗਣੇਸ਼ ਉਤਸਵ ਤੇ ਰਾਕੇਸ਼ ਰਾਧੇ ਦੇ ਭਜਨਾਂ ਤੇ ਝੂਮੀਆਂ ਸੰਗਤਾਂ, ਓਮ ਸ੍ਰੀ ਸੱਤ ਸਨਾਤਨ ਕੀਤਾ ਭਵਨ ਵੱਲੋਂ ਮਨਾਇਆ ਜਾ ਰਿਹਾ ਗਣੇਸ਼ ਉਤਸਵ

 ਬਰਨਾਲਾ 


ਓਮ ਸ੍ਰੀ ਸਤ ਸਨਾਤਨ ਗੀਤਾ ਭਵਨ ਵੱਲੋਂ ਗਣੇਸ਼ ਉਤਸਵ ਤੋਂ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਸਿੱਧ ਭਜਨ ਗਾਇਕ ਰਕੇਸ਼ ਰਾਧੇ ਦੇ ਭਜਨਾਂ ਤੇ ਵੱਡੀ ਸੰਖਿਆ ਵਿੱਚ ਪਹੁੰਚੇ ਸ਼ਰਧਾਲੂ ਖੂਬ ਝੂਮੇ ਅਤੇ ਉਹਨਾਂ ਨੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।


ਇਸ ਮੌਕੇ ਤੇ ਪ੍ਰਧਾਨ ਸ੍ਰੀ ਰਜੇਸ਼ ਕਾਂਸਲ, ਜਰਨਲ ਸੈਕਟਰੀ ਬਰਜਿੰਦਰ ਪਾਲ ਮਿੱਠਾ, ਰਾਜੀਵ ਲੋਚਨ ਮਿੱਠਾ, ਵਿਕਾਸ ਬਾਂਸਲ, ਬੰਟੀ, ਰਾਮ ਕੁਮਾਰ ਕਾਂਸਲ ਹਿਮਾਂਸ਼ੂ ਕਾਂਸਲ, ਗਿਰਦਾਰੀ ਲਾਲ, ਮਨੀਸ਼ ਮਿੱਤਲ ਨੇ ਕਿਹਾ ਕਿ ਸ੍ਰੀ ਸੱਤ ਸਨਾਤਨ ਗੀਤਾ ਭਵਨ ਟਰੱਸਟ ਵੱਲੋਂ ਸ਼ਰਧਾ ਅਤੇ ਉਤਸਾਹ ਨਾਲ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਰਕੇਸ਼ ਰਾਧੇ ਜੀ ਦੇ ਭਜਨਾ ਤੇ ਸੰਗਤਾਂ ਨੇ ਭਗਵਾਨ ਦਾ ਅਸ਼ੀਰਵਾਦ ਨੱਚ ਕੇ ਪ੍ਰਾਪਤ ਕੀਤਾ। ਉਹਨਾਂ ਕਿਹਾ ਕਿ ਅੱਜ ਪੰਡਿਤ ਡਾਕਟਰ ਸ਼ਾਸਤਰੀ ਸੂਰਿਆਕਾਂਤ ਸ਼ਾਸਤਰੀ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।