:

ਬਾਬਾ ਬੰਸੀ ਵਾਲੇ ਰੋਗ ਨਿਵਾਰਨ ਕੇਂਦਰ ਦਾ ਨੀਹ ਪੱਥਰ ਸਮਾਰੋਹ ਕੱਲ


ਬਾਬਾ ਬੰਸੀ ਵਾਲੇ ਰੋਗ ਨਿਵਾਰਨ ਕੇਂਦਰ ਦਾ ਨੀਹ ਪੱਥਰ ਸਮਾਰੋਹ ਕੱਲ 

ਬਰਨਾਲਾ

 ਬਾਬਾ ਬੰਸੀ ਵਾਲੇ ਰੋਗ ਨਿਵਾਰਨ ਕੇਂਦਰ ਦਾ ਨੀਂਹ ਪੱਥਰ ਕੱਲ 4 ਸਤੰਬਰ 2025 ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਇੰਦਰ ਲੋਕ ਕਲੋਨੀ ਬਰਨਾਲਾ ਦੇ ਵਿੱਚ ਰੱਖਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਵੱਡੇ ਸਮਾਜ ਸੇਵੀ ਅਤੇ ਆਸਥਾ ਇਨਕਲੇਵ ਦੇ ਐਮਡੀ ਸ੍ਰੀ ਦੀਪਕ ਸੋਨੀ ਨੇ ਦੱਸਿਆ ਕਿ ਇਸ ਮੌਕੇ ਤੇ ਡਾਕਟਰ ਸੂਰਿਆ ਕਾਂਤ ਆਦਿ ਸ਼ਾਸਤਰੀ ਸੰਕੀਰਤਨ ਕਰਨਗੇ।

ਸੰਕੀਰਤਨ ਦਾ ਸਮਾਂ 11 ਤੋਂ 12:30 ਵਜੇ ਤੱਕ ਹੋਵੇ ਗਾ। ਉਹਨਾਂ ਕਿਹਾ ਕਿ ਇਥੇ ਫਰੀ ਡਿਸਪੈਂਸਰੀ, ਫਰੀ ਮੈਡੀਸਨ ਅਤੇ ਫਰੀ ਲੈਬ ਚਲਾਈ ਜਾਏਗੀ। ਇਸ ਮੌਕੇ ਤੇ ਗੁਰੂ ਜੀ ਦਾ ਲੰਗਰ ਅਟੁੱਟ ਵਰਤੇ ਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਨੇਕ ਕੰਮ ਵਿੱਚ ਵੱਧ ਚੜ ਕੇ ਪਹੁੰਚ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰੋ।