ਬਰਨਾਲਾ ਦੀ ਕ੍ਰਿਸ਼ਨਾ ਗਲੀ ਵਿੱਚ ਮਾਤਾ ਭਗਵਤੀ ਦਾ ਛੇਵਾਂ ਵਿਸ਼ਾਲ ਜਾਗਰਨ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
- Admin Default
- 09 Feb, 2026 12:37
ਬਰਨਾਲਾ ਦੀ ਕ੍ਰਿਸ਼ਨਾ ਗਲੀ ਵਿੱਚ ਮਾਤਾ ਭਗਵਤੀ ਦਾ ਛੇਵਾਂ ਵਿਸ਼ਾਲ ਜਾਗਰਨ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
ਬਰਨਾਲਾ
ਬਰਨਾਲਾ ਸ਼ਹਿਰ ਦੇ ਕ੍ਰਿਸ਼ਨਾ ਗਲੀ ਮਹੱਲੇ ਵਿੱਚ ਮਹੱਲਾ ਨਿਵਾਸੀਆਂ ਵੱਲੋਂ ਮਹਾਮਾਈ ਦਾ ਛੇਵਾਂ ਵਿਸ਼ਾਲ ਜਾਗਰਨ ਬੜੀ ਸ਼ਰਧਾ ਅਤੇ ਅਥਾਹ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿੱਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਐਡਵੋਕੇਟ ਚੇਤਨ ਸ਼ਰਮਾ, ਜਗਦੇਵ ਸਿੰਘ, ਰਿੰਕੂ ਖੁਰਮੀ, ਰਣਦੀਪ ਸਿੰਘ, ਬਲਦੇਵ ਸਿੰਘ, ਹਨੀ ਸਿੰਘ, ਅੰਕੁਸ਼ ਸ਼ਰਮਾ, ਰਵੀ ਕੁਮਾਰ ਸੋਨੂ, ਰਾਜਵਿੰਦਰ ਸੋਨੂ, ਪ੍ਰਿੰਸ ਅਤੇ ਕਰਨ ਕੁਮਾਰ ਨੇ ਦੱਸਿਆ ਕਿ ਸਮੂਹ ਮਹੱਲਾ ਨਿਵਾਸੀਆਂ ਅਤੇ ਧਰਮ ਪ੍ਰੇਮੀ ਸੱਜਣਾਂ ਦੇ ਸਹਿਯੋਗ ਨਾਲ ਇਹ ਜਾਗਰਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਕਰਵਾਇਆ ਗਿਆ ਹੈ।
ਜਾਗਰਨ ਦੀ ਸ਼ੁਰੂਆਤ ਮਹਾਮਾਈ ਦੀ ਪਵਿੱਤਰ ਪੂਜਾ ਅਰਚਨਾ ਨਾਲ ਹੋਈ, ਜਿਸ ਉਪਰੰਤ ਜੋਤੀ ਪ੍ਰਚੰਡ ਕੀਤੀ ਗਈ ਅਤੇ ਅਜੇ ਨਿਸ਼ਾਨ ਭਜਨ ਮੰਡਲੀ ਦੇ ਗਾਇਕਾਂ ਨੇ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਜਾਗਰਨ ਦੌਰਾਨ ਪੇਸ਼ ਕੀਤੀਆਂ ਗਈਆਂ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ ਅਤੇ ਅੰਮ੍ਰਿਤ ਵੇਲੇ ਮਾਤਾ ਤਾਰਾ ਰਾਣੀ ਦੀ ਕਥਾ ਤੋਂ ਬਾਅਦ ਜਾਗਰਨ ਦਾ ਭੋਗ ਪਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਚੇਅਰਮੈਨ ਰਾਮ ਤੀਰਥ ਸਿੰਘ ਮੰਨਾ, ਅਕਾਲੀ ਦਲ ਦੇ ਸਟੇਟ ਵਾਈਸ ਪ੍ਰਧਾਨ ਸੰਜੀਵ ਸ਼ੋਰੀ, ਵਪਾਰ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਲੁਬੀ, ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਮਹੇਸ਼ ਕੁਮਾਰ ਲੋਟਾ, ਸਾਬਕਾ ਕਾਂਗਰਸ ਪ੍ਰਧਾਨ ਲੱਕੀ ਪੱਖੋਂ, ਉੱਤਮ ਬੰਸਲ, ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ, ਕਲੋਨਾਈਜਰ ਸ਼ਸ਼ੀ ਚੋਪੜਾ, ਐਕਸੀਅਨ ਬਿਜਲੀ ਬੋਰਡ ਵਿਕਾਸ ਕੁਮਾਰ ਅਤੇ ਐਸਜੀਪੀਸੀ ਦੇ ਸੀਨੀਅਰ ਕਰਮਚਾਰੀ ਗੁਰਜੰਟ ਸਿੰਘ ਸੋਨਾ ਸਮੇਤ ਹੋਰ ਕਈ ਪਤਵੰਤੇ ਸੱਜਣਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੈਪਸ਼ਨ: ਮਹਾਮਾਈ ਦੀ ਪੂਜਾ ਕਰਦੇ ਹੋਏ ਮਹੱਲਾ ਵਾਸੀ; ਗੁਰਮੀਤ ਸਿੰਘ ਮੀਤ ਹੇਅਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ; ਵਿਧਾਇਕ ਕਾਲਾ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਮਹੱਲਾ ਨਿਵਾਸੀ।







