:

ਮਾਨ ਸਰਕਾਰ ਨੇ ਲਿਆ 2500 ਕਰੋੜ ਰੁਪਏ ਦਾ ਹੋਰ ਕਰਜ਼ਾ,ਜਾਨੋ ਕਿਉਂ ਚੁਕਣਾ ਪਿਆ ਕਰਜਾwww.samacharpunjab.com


BREAKING NEWS : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣ ਜ਼ਾਬਤੇ ਦੌਰਾਨ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਲਿਆ ਹੈ। ਇਹ ਕਰਜ਼ਾ ਸਰਕਾਰ ਨੇ 2037 ਤੱਕ ਵਾਪਸ ਕਰਨਾ ਹੈ। ਇਸ ਦਾ ਖੁਲਾਸਾ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੀਤਾ ਗਿਆ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਾਨ ਸਰਕਾਰ ਨੇ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਲਿਆ ਹੈ। ਇਸ ਹਿਸਾਬ ਨਾਲ "ਆਮ ਆਦਮੀ ਪਾਰਟੀ" ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜ਼ਕਾਲ 'ਚ 75,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਪਰ ਇਸ ਦਾ ਕੋਈ ਹਿਸਾਬ ਨਹੀਂ ਹੈ। ਮਾਨ ਸਰਕਾਰ ਨੇ ਨਾਂ ਤਾਂ ਕੋਈ ਨਵਾਂ ਹਾਈਵੇ ਤਿਆਰ ਕੀਤਾ ਹੈ ਅਤੇ ਨਾ ਹੀ ਪੰਜਾਬ ਦੇ ਵਿਕਾਸ 'ਤੇ ਪੈਸਾ ਖਰਚ ਕੀਤਾ ਹੈ। ਇਸ ਦਾ ਹਿਸਾਬ ਪੰਜਾਬੀ ਚੋਣਾਂ 'ਚ ਜ਼ਰੂਰ ਲੈਣਗੇ।ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮਾਨ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਵੀ 2500 ਕਰੋੜ ਰੁਪਏ ਦੇ ਕਰਜ਼ੇ 'ਤੇ ਸਵਾਲ ਖੜ੍ਹੇ ਕੀਤੇ ਹਨ। ਚਰਨਜੀਤ ਸਿੰਘ ਚੰਨੀ ਨੇ ਸਵਾਲਾਂ 'ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਵਾਬ ਦਿੱਤਾ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਚੋਣ ਜ਼ਾਬਤੇ ਵਿੱਚ ਅਸੀਂ ਜੇਕਰ ਕਰਜ਼ਾ ਲਿਆ ਹੈ ਤਾਂ ਉਹ ਕੰਮ ਕਰਨ ਲਈ ਹੀ ਲਿਆ ਹੈ। "ਚਰਨਜੀਤ ਸਿੰਘ ਚੰਨੀ" ਚਰਨਜੀਤ ਸਿੰਘ ਚੰਨੀ ਵਾਂਗ ਨਹੀਂ ਕਿ 2022 ਦੇ ਚੋਣ ਜ਼ਾਬਤੇ ਵਿੱਚ ਜਿਵੇਂ ਉਹਨਾਂ ਨੇ ਘਪਲਾ ਕੀਤਾ ਸੀ। ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ 'ਚੋਂ 10 ਕਰੋੜ ਰੁਪਏ ਮਿਲ ਰਹੇ ਸਨ।ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹਨਾਂ ਦੀ ਭਾਜਪਾ ਨਾਲ ਪਤਾ ਨਹੀਂ ਕੀ ਸੈਟਿੰਗ ਹੈ ਜੋ ਇਹਨਾਂ ਖਿਲਾਫ਼ ਕਾਰਵਾਈ ਹੀ ਨਹੀਂ ਕਰ ਰਹੇ। ਮੀਤ ਹੇਅਰ ਨੇ ਕਿਹਾ ਕਿ ਜੇਕਰ ਚੰਨੀ ਇੰਨਾ ਹੀ ਇਮਾਨਦਾਰ ਹੈ ਤਾਂ ਫਿਰ 2022 ਦੀਆਂ ਚੋਣਾਂ ਦੋ ਥਾਵਾਂ ਤੋਂ ਕਿਉਂ ਹਾਰ ਗਏ ਸਨ।
#CMbhagwantmann
#punjabgovernment
#samacharpunjab





sourceABPnews

ਤਾਜ਼ਾ ਖ਼ਬਰਾਂ
Gallery
Tags
Social Media