ਜਲੰਧਰ: ਮੁੱਖ ਮੰਤਰੀ ਅਤੇ ਉਨਾਂ ਦੀ ਟੀਮ ਦੀ ਮਿਹਨਤ ਰੰਗ ਲਿਆਈ, ਜਿੱਤ ਦਾ ਸਿਰਫ ਐਲਾਨ ਬਾਕੀ, 8ਵੇਂ ਰਾਉਂਡ ’ਚ ਭਗਤ ਦੀ ਲੀਡ 23240 ਹੋਈ www.samacharpunjab.com
- Reporter 12
- 13 Jul, 2024 23:48
ਜਲੰਧਰ: ਮੁੱਖ ਮੰਤਰੀ ਅਤੇ ਉਨਾਂ ਦੀ ਟੀਮ ਦੀ ਮਿਹਨਤ ਰੰਗ ਲਿਆਈ, ਜਿੱਤ ਦਾ ਸਿਰਫ ਐਲਾਨ ਬਾਕੀ, 8ਵੇਂ ਰਾਉਂਡ ’ਚ ਭਗਤ ਦੀ ਲੀਡ 23240 ਹੋਈ
www.samacharpunjab.com
ਜਲੰਧਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਟੀਮ ਦੀ ਮਿਹਨਤ ਰੰਗ ਲਿਆਈ ਹੈ। ਤਮਾਮ ਕਿਆਸਰਾਈਆਂ ਨੂੰ ਦਰਕਿਨਾਰ ਕਰਦਿਆਂ ਹੋਇਆ ਜਲੰਧਰ ਪੱਛਮੀ ਦੇ ਲੋਕਾਂ ਨੇ ਜਿੱਤ ਦਾ ਸੇਹਰਾ ਆਮ ਆਦਮੀ ਪਾਰਟੀ ਦੇ ਸਿਰ ਸਜਾ ਦਿੱਤਾ ਹੈ। ਇਸ ਜਿੱਤ ਦਾ ਸਿਰਫ ਐਲਾਨ ਹੋਣਾ ਹੀ ਹਾਲੇ ਬਾਕੀ ਹੈ।
ਜਲੰਧਰ ਪੱਛਮੀ ਜ਼ਿਮਨੀ ਹਲਕੇ ਦੀ ਚੋਣ ਵਿਚ 8ਵੇਂ ਰਾਉਂਡ ਦੀ ਗਿਣਤੀ ਮਗਰੋਂ ਆਪ ਦੇ ਮਹਿੰਦਰ ਭਗਤ 23240 ਵੋਟਾਂ ਤੋਂ ਮੋਹਰੀ ਹੋ ਗਏ ਹਨ। ਉਹਨਾਂ ਨੂੰ 34709 ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 11469 ਅਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਨੂੰ 10355 ਵੋਟਾਂ ਮਿਲੀਆਂ ਹਨ।







