ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਵੱਜੀ ਗੋਲੀ www.samacharpunjab.com
- Admin Default
- 14 Jul, 2024 22:07
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਵੱਜੀ ਗੋਲੀ
www.samacharpunjab.com
ਵਾਸ਼ਿੰਗਟਨ
https://youtube.com/shorts/nqqnqZX4GC8?feature=shared ਦੇਖੋ ਵੀਡਿਉ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਚੋਣ ਰੈਲੀ ਦੇ ਦੌਰਾਨ ਗੋਲੀ ਲੱਗਣ ਦੀ ਜਾਣਕਾਰੀ ਹੈ। ਉਹ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹਨਾਂ ਤੇ ਗੋਲੀ ਚੱਲੀ ਗੋਲੀ ਚੱਲਣ ਤੋਂ ਬਾਅਦ ਉਹ ਇੱਕਦਮ ਥੱਲੇ ਡਿੱਗ ਪਏ ਅਤੇ ਸੁਰੱਖਿਆ ਅਮਲੇ ਨੇ ਉਹਨਾਂ ਨੂੰ ਖੜਾ ਕੀਤਾ ਅਤੇ ਉਹਨਾਂ ਦੇ ਕੰਨ ਕੋਲੋਂ ਖੂਨ ਨਿਕਲਦਾ ਹੋਇਆ ਦਿਖਾਈ ਦਿੱਤਾ। ਫਿਲਹਾਲ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਚੋਣ ਰੈਲੀ ਦੇ ਦੌਰਾਨ ਅਮਰੀਕਾ ਵਿੱਚ ਚੱਲੀ ਇਸ ਗੋਲੀ ਨੇ ਸੁਰੱਖਿਆ ਏਜੰਸੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਾਰੀਆਂ ਏਜੰਸੀਆਂ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਇੱਕ ਹਮਲਾਵਰ ਮਾਰਿਆ ਵੀ ਗਿਆ ਹੈ।







