:

ਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਵੱਧ ਗਈਆਂ ਮੁਸ਼ਕਿਲਾਂ, ਹੋ ਸਕਦੀ ਹੈ ਲੋਕ ਸਭਾ ਦੀ ਮੈਂਬਰਸ਼ਿਪ ਰੱਦ


ਸਾਬਕਾ ਮੁੱਖ ਮੰਤਰੀ ਚੰਨੀ ਦੀਆਂ ਵੱਧ ਗਈਆਂ ਮੁਸ਼ਕਿਲਾਂ, ਹੋ ਸਕਦੀ ਹੈ ਲੋਕ ਸਭਾ ਦੀ ਮੈਂਬਰਸ਼ਿਪ ਰੱਦ 

ਚੰਡੀਗੜ੍ਹ 

ਜਲੰਧਰ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਦੇ ਰਜਿਸਟਰਾਰ ਨੇ ਪਟੀਸ਼ਨ 'ਤੇ ਨੋਟਿਸ ਜਾਰੀ ਕਰਕੇ ਸੁਣਵਾਈ 12 ਅਗਸਤ ਲਈ ਤੈਅ ਕੀਤੀ ਹੈ। ਜਲੰਧਰ ਨਿਵਾਸੀ ਗੌਰਵ ਲੂਥਰਾ ਨੇ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਚੰਨੀ ਨੇ ਭ੍ਰਿਸ਼ਟ ਤਰੀਕਿਆਂ ਨਾਲ ਚੋਣ ਜਿੱਤੀ ਹੈ।
ਚੋਣਾਂ ਦੌਰਾਨ ਇੱਕ ਹੋਟਲ ਵਿੱਚ 24 ਘੰਟੇ ਖਾਣੇ ਦਾ ਪ੍ਰਬੰਧ ਸੀ ਪਰ ਚੋਣ ਪ੍ਰਚਾਰ ਦੇ ਵੇਰਵਿਆਂ ਵਿੱਚ ਉਨ੍ਹਾਂ ਨੇ ਇਸ ਦਾ ਖਰਚਾ ਨਹੀਂ ਦੱਸਿਆ। ਉਹ ਰੋਜ਼ਾਨਾ 10-15 ਜਨਤਕ ਮੀਟਿੰਗਾਂ ਕਰਦੇ ਸਨ। ਪਰ ਖਰਚਿਆਂ ਵਿੱਚ ਇਸ ਦਾ ਵੇਰਵਾ ਨਹੀਂ ਪਾਇਆ ਗਿਆ। ਦੱਸ ਦਈਏ ਕਿ ਇਲੈਕਸ਼ਨ ਕਮਿਸ਼ਨ ਦੇ ਅਸੂਲਾਂ ਦੇ ਅਨੁਸਾਰ ਚੋਣ ਲੜਨ ਵਾਲਾ ਵਾਲੇ ਹਰ ਵਿਅਕਤੀ ਨੂੰ ਚੋਣਾਂ ਦੇ ਦੌਰਾਨ ਕੀਤੇ ਗਏ ਖਰਚੇ ਦੀ ਸਾਰੀ ਡਿਟੇਲ ਚੋਣ ਕਮਿਸ਼ਨ ਨੂੰ ਨਿਯਮਾਂ ਦੇ ਅਨੁਸਾਰ ਦੇਣੀ ਹੁੰਦੀ ਹੈ। ਪਟੀਸ਼ਨ ਵਿੱਚ ਇਹ ਦੱਸਿਆ ਗਿਆ ਹੈ ਕਿ ਖਰਚੇ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਸ ਖਰਚੇ ਦੀ ਜਾਣਕਾਰੀ ਨਹੀਂ ਦਿੱਤੀ।