ਹੁਣ ਰਾਹੁਲ ਗਾਂਧੀ ਨੂੰ ਸਤਾ ਰਿਹਾ ਈਡੀ ਦਾ ਡਰ
- Admin Default
- 02 Aug, 2024 23:30
ਹੁਣ ਰਾਹੁਲ ਗਾਂਧੀ ਨੂੰ ਸਤਾ ਰਿਹਾ ਈਡੀ ਦਾ ਡਰ
ਨਵੀਂ ਦਿੱਲੀ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਈਡੀ ਦਾ ਡਰ ਸਤਾ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਉਨ੍ਹਾਂ ਦੇ ਖਿਲਾਫ ਛਾਪੇਮਾਰੀ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਚਕਰਵਿਊ’ ਦੇ ਭਾਸ਼ਣ ਤੋਂ ਬਾਅਦ ਇਸ ਐਕਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਆਮ ਬਜਟ 2024 'ਤੇ ਗੱਲ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਨੇ ਕਮਲ ਦੇ ਚਿੰਨ੍ਹ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ 21ਵੀਂ ਸਦੀ 'ਚ ਨਵਾਂ ਚੱਕਰਵਿਊ ਬਣਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਰਾਹੁਲ ਨੇ ਲਿਖਿਆ, 'ਜ਼ਾਹਿਰ ਤੌਰ 'ਤੇ 1 'ਚੋਂ 2 ਨੂੰ ਮੇਰਾ ਚੱਕਰਵਿਊ ਭਾਸ਼ਣ ਪਸੰਦ ਨਹੀਂ ਆਇਆ। ਈਡੀ ਦੇ ਅੰਦਰੂਨੀ ਸੂਤਰਾਂ ਨੇ ਮੈਨੂੰ ਦੱਸਿਆ ਹੈ ਕਿ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ।
ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਸਾਹਮਣੇ ਆਉਂਦੀ ਹੈ।







