:

Barnala Breaking ਕੀ ਹੋਇਆ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਫੈਸਲੇ ਦਾ ਹਾਈਕੋਰਟ ਵਿੱਚ


ਬ੍ਰੇਕਿੰਗ ਨਿਊਜ਼ ਕੀ ਹੋਇਆ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਫੈਸਲੇ ਦਾ ਹਾਈਕੋਰਟ ਵਿੱਚ 

ਬਰਨਾਲਾ 

27 ਅਗਸਤ 2024 ਨੂੰ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਬਾਰੇ ਹਾਈ ਕੋਰਟ ਦਾ ਫੈਸਲਾ ਆਉਣਾ ਸੀ। ਜਿਸ ਵਿੱਚ ਇਹ ਤੈਅ ਕੀਤਾ ਜਾਣਾ ਸੀ ਕਿ ਨਗਰ ਕੌਂਸਲ ਦਾ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਵਨਵਾਸੀਆ ਗੱਦੀ ਤੇ ਮੌਜੂਦ ਰਹਿਣਗੇ ਜਾਂ ਫਿਰ ਮੌਜੂਦਾ ਸਰਕਾਰ ਆਪਣਾ ਨਵਾਂ ਪ੍ਰਧਾਨ ਬਣਾ ਸਕੇਗੀ। ਕਾਂਗਰਸ ਦੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆਂ ਨੇ ਦੱਸਿਆ ਕਿ ਕਈ ਤਰੀਕਾਂ ਇਸ ਮਾਮਲੇ ਵਿੱਚ ਪੈ ਗਈਆਂ ਹਨ। ਹੁਣ ਮਾਮਲਾ ਫੈਸਲੇ ਤੇ ਹੈ 27 ਤਾਰੀਕ ਨੂੰ ਇਸ ਦਾ ਫੈਸਲਾ ਸੁਣਾਇਆ ਜਾਣਾ ਸੀ ਲੇਕਿਨ ਕਿਸੇ ਕਾਰਨ ਕਰਕੇ ਕੋਟ ਨਹੀਂ ਲੱਗ ਸਕਿਆ। ਹੁਣ 29 ਤਰੀਕ ਨੂੰ ਇਸ ਦਾ ਫਾਈਨਲ ਤੌਰ ਤੇ ਫੈਸਲਾ ਸੁਣਾ ਦਿੱਤਾ ਜਾਵੇ ਗਾ। 29 ਅਗਸਤ 2024 ਨੂੰ ਫੈਸਲਾ ਆਵੇਗਾ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਪ੍ਰਧਾਨਗੀ ਬਹਾਲ ਰਹੇਗੀ ਕਿਉਂਕਿ ਸਾਰੇ ਕਾਨੂੰਨੀ ਪੱਖ ਉਹਨਾਂ ਦੇ ਨਾਲ ਹਨ। ਦੱਸ ਦਈਏ ਕਿ ਪਿਛਲੇ ਸਾਲ ਪੰਜਾਬ ਸਰਕਾਰ ਦੇ ਲੋਕਲ ਬਾਡੀ ਮਹਿਕਮੇ ਵੱਲੋਂ ਕਾਂਗਰਸ ਦੇ ਪ੍ਰਧਾਨ ਨੂੰ ਅਹੁਦੇ ਤੋਂ ਉਤਾਰ ਦਿੱਤਾ ਗਿਆ ਸੀ। ਉਹਨਾਂ ਤੇ ਦੋਸ਼ ਲੱਗਿਆ ਸੀ ਕਿ ਉਹਨਾਂ ਨੇ ਆਪਣੇ ਪ੍ਰਧਾਨ ਰਹਿੰਦਿਆਂ ਨਗਰ ਕੌਂਸਲ ਬਰਨਾਲਾ ਦੇ ਫੰਡਾਂ ਦੇ ਵਿੱਚੋਂ 10 ਲੱਖ ਰੁਪਏ ਨਗਰ ਪੰਚਾਇਤ ਹੰਡਿਆਇਆ ਨੂੰ ਫੰਡ ਜਾਰੀ ਕਰ ਦਿੱਤਾ ਸੀ।

ਤਾਜ਼ਾ ਖ਼ਬਰਾਂ
Gallery
Tags
Social Media