Breaking: ਪ੍ਰਸਾਸ਼ਨ ਵੱਲੋਂ ਤੇਂਦੂਆ ਨੂੰ ਲੈ ਕੇ ਅਲਰਟ ਜਾਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
- Admin Default
- 30 Aug, 2024 12:26
Breaking: ਪ੍ਰਸਾਸ਼ਨ ਵੱਲੋਂ ਤੇਂਦੂਆ ਨੂੰ ਲੈ ਕੇ ਅਲਰਟ ਜਾਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਪਟਿਆਲਾ
ਤੇਂਦੂਏ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਲਾ ਪ੍ਰਸ਼ਾਸਨ ਪਟਿਆਲਾ ਨੇ ਆਮ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ ਕਿ ਜਿਲੇ ਦੇ ਅੰਦਰ ਤੇਂਦੂਆ ਘੁੰਮ ਰਿਹਾ ਹੈ। ਇਸ ਲਈ ਸਾਵਧਾਨ ਰਹਿਣ ਦੀ ਜਰੂਰਤ ਹੈ। ਜ਼ਿਲ੍ਹਾ ਪਟਿਆਲਾ 'ਚ ਪਿਛਲੇ ਕਈ ਦਿਨਾਂ ਤੋਂ ਇੱਕ ਤੇਂਦੂਆ ਘੁੰਮ ਰਿਹਾ ਹੈ। ਜਿਸ ਨੂੰ ਲੈ ਕੇ ਪਟਿਆਲਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਤਾਂ ਜੋ ਕਿਸੇ ਅਣ-ਸੁਖਾਵੀਂ ਘਟਨਾ ਤੋਂ ਬਚਿਆ ਜਾਵੇ ਜਦੋਂ ਤੱਕ ਜੰਗਲਾਤ ਵਿਭਾਗ ਵੱਲੋਂ ਤੇਂਦੂਏ ਨੂੰ ਫੜ ਨਹੀਂ ਲਿਆ ਜਾਂਦਾ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬਰਨਾਲਾ ਜਿਲਾ ਵਿੱਚ ਵੀ ਅਜਿਹੀ ਅਫਵਾਹ ਫੈਲੀ ਸੀ ਬਰਨਾਲੇ ਜਿਲੇ ਦੇ ਪਿੰਡ ਕੱਟੂ ਅਤੇ ਆਸ-ਪਾਸ ਦੇ ਹੋਰ ਪਿੰਡਾਂ ਵਿੱਚ ਤੇਦੂਆ ਦੇਖਣ ਦੀ ਗੱਲ ਕਹੀ ਗਈ ਸੀ। ਲੇਕਿਨ ਅਧਿਕਾਰਕ ਤੌਰ ਤੇ ਕਿਸੇ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਪਟਿਆਲਾ ਪ੍ਰਸ਼ਾਸਨ ਨੇ ਖੁਦ ਇਸ ਦਾ ਅਲਰਟ ਜਾਰੀ ਕੀਤਾ ਹੈ। ਜਿਸ ਨੂੰ ਲੈ ਕੇ ਲੋਕ ਬੇਹਦ ਚੋਕੰਨੇ ਹੋ ਗਏ ਹਨ।







