UPI ਪੇਮੈਂਟ ਦਾ ਦਾਇਰਾ ਸਰਕਾਰ ਨੇ ਵਧਾਇਆ, ਇੱਕ UPI ਅਕਾਊਂਟ ਹੁਣ 5 ਮੋਬਾਈਲਾਂ ਤੇ ਚੱਲ ਸਕੇਗਾ
- Admin Default
- 30 Aug, 2024 12:35
UPI ਪੇਮੈਂਟ ਦਾ ਦਾਇਰਾ ਸਰਕਾਰ ਨੇ ਵਧਾਇਆ, ਇੱਕ UPI ਅਕਾਊਂਟ ਹੁਣ 5 ਮੋਬਾਈਲਾਂ ਤੇ ਚੱਲ ਸਕੇਗਾ
ਨਵੀਂ ਦਿੱਲੀ
UPI ਦੇ ਦਾਇਰੇ ਨੂੰ ਸਰਕਾਰ ਨੇ ਵਧਾਉਣ ਦਾ ਫੈਸਲਾ ਕੀਤਾ ਹੈ। ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਪੇਮੈਂਟ ਨਾ ਜੋੜਨਾ ਦਾ ਇਸ ਪਿੱਛੇ ਸਰਕਾਰ ਦਾ ਮਕਸਦ ਹੈ। ਹੁਣ ਤੱਕ ਇੱਕ ਯੂਪੀ ਆਈ ਅਕਾਊਂਟ ਸਿਰਫ ਉਸੇ ਮੋਬਾਇਲ ਵਿੱਚ ਚੱਲ ਸਕਦਾ ਸੀ ਜਿਸ ਮੋਬਾਇਲ ਵਿੱਚ ਯੂਪੀਆਈ ਅਕਾਊਂਟ ਨਾਲ ਸੰਬੰਧਿਤ ਸਿਮ ਕਾਰਡ ਪਾਇਆ ਹੁੰਦਾ ਸੀ। ਸਰਕਾਰ ਨੇ UPI ਐਪ ਵਿੱਚ ਇੱਕ ਨਵਾਂ ਫੀਚਰ 'UPI ਸਰਕਲ ਡੈਲੀਗੇਟਿਡ ਪੇਮੈਂਟ ਸਰਵਿਸ' ਲਾਂਚ ਕੀਤਾ ਹੈ। ਇਸ ਸਹੂਲਤ ਨੂੰ ਐਕਟੀਵੇਟ ਕਰਕੇ, ਤੁਸੀਂ ਆਪਣੀ UPI ਐਪ ਵਿੱਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨੂੰ ਜੋੜਨ ਦੇ ਯੋਗ ਹੋਵੋਗੇ। ਸ਼ਾਮਲ ਕੀਤੇ ਗਏ ਸਾਰੇ ਲੋਕ ਤੁਹਾਡੇ ਬੈਂਕ ਖਾਤੇ ਤੋਂ UPI ਭੁਗਤਾਨ ਕਰਨ ਦੇ ਯੋਗ ਹੋਣਗੇ। ਇਸ ਰਾਹੀਂ ਵੱਧ ਤੋਂ ਵੱਧ 15 ਹਜ਼ਾਰ ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਦੀ ਕਾਮਯਾਬੀ ਨੂੰ ਦੇਖਣ ਤੋਂ ਬਾਅਦ ਇਸ ਦਾ ਦਾਇਰਾ ਹੋਰ ਵਧਾਇਆ ਜਾ ਸਕਦਾ ਹੈ।







