ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਫਰ ਦੀ ਜਮੀਨ ਵੇਚਣਗੇ ਮੁੱਖ ਮੰਤਰੀ ਜੋਗੀ ਆਦਿਤਿਆਨਾਥ
- Admin Default
- 01 Sep, 2024 22:17
ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਫਰ ਦੀ ਜਮੀਨ ਵੇਚਣਗੇ ਮੁੱਖ ਮੰਤਰੀ ਜੋਗੀ ਆਦਿਤਿਆਨਾਥ
ਨਵੀਂ ਦਿੱਲੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਸਰਕਾਰ ਵੱਲੋਂ ਹੁਣ ਪਾਕਿਸਤਾਨ ਦੇ ਰਾਸ਼ਟਰਪਤੀ ਰਾਸ਼ਟਰਪਤੀ ਪ੍ਰਵੇਸ਼ ਮੁਸ਼ਰਫ ਜੀ ਜਾਇਦਾਦ ਦੁਸ਼ਮਣ ਦੀ ਜਾਇਦਾਦ ਕਾਨੂੰਨ ਦੇ ਤਹਿਤ ਵੇਚੀ ਜਾਵੇਗੀ।
ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਅਤੇ ਉਨ੍ਹਾਂ ਦੇ ਭਰਾਵਾਂ ਦੇ ਨਾਂ 'ਤੇ ਭਾਰਤ 'ਚ ਕਰੀਬ 13 ਵਿੱਘੇ ਜ਼ਮੀਨ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਵੇਚਣ ਜਾ ਰਹੀ ਹੈ। ਇਸ ਲਈ ਬੋਲੀ ਲਗਾਈ ਜਾਵੇਗੀ। ਭਾਰਤ ਸਰਕਾਰ ਦੇ ਹੁਕਮਾਂ 'ਤੇ ਯੋਗੀ ਸਰਕਾਰ ਦੁਸ਼ਮਣ ਜਾਇਦਾਦ ਨਿਯਮਾਂ ਤਹਿਤ ਇਹ ਕਾਰਵਾਈ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮੁਸ਼ੱਰਫ ਦੀ ਇਹ ਜ਼ਮੀਨ ਬਾਗਪਤ ਜ਼ਿਲ੍ਹੇ ਵਿੱਚ ਹੈ। ਇਸ ਦੀ ਨਿਲਾਮੀ ਪ੍ਰਕਿਰਿਆ 5 ਸਤੰਬਰ ਤੱਕ ਜਾਰੀ ਰਹੇਗੀ।
ਦੱਸ ਦੇਈਏ ਕਿ ਵੰਡ ਤੋਂ ਪਹਿਲਾਂ ਮੁਸ਼ੱਰਫ ਦਾ ਪਰਿਵਾਰ ਬਾਗਪਤ ਜ਼ਿਲੇ ਦੇ ਕੋਟਾਨਾ ਪਿੰਡ 'ਚ ਰਹਿੰਦਾ ਸੀ। ਉਸ ਦੇ ਪਿਤਾ ਮੁਸ਼ੱਰਫੂਦੀਨ ਅਤੇ ਮਾਂ ਬੇਗਮ ਜ਼ਰੀਨ ਦੋਵੇਂ ਇਸ ਪਿੰਡ ਦੇ ਵਸਨੀਕ ਸਨ। ਇਹ ਪਰਿਵਾਰ ਆਜ਼ਾਦੀ ਤੋਂ ਪਹਿਲਾਂ 1943 ਵਿੱਚ ਦਿੱਲੀ ਵਿੱਚ ਰਹਿਣ ਲੱਗ ਪਿਆ ਸੀ। ਪਿੰਡ ਵਿੱਚ ਉਨ੍ਹਾਂ ਦੀ ਇੱਕ ਹਵੇਲੀ ਸੀ, ਜੋ ਹੁਣ ਖੰਡਰ ਹੋ ਚੁੱਕੀ ਹੈ।







