Breaking news – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇੱਕ ਵਾਰ ਫਿਰ ਜਾਨਲੇਵਾ ਹਮਲਾ
- Admin Default
- 16 Sep, 2024 19:18
Breaking news – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇੱਕ ਵਾਰ ਫਿਰ ਜਾਨਲੇਵਾ ਹਮਲਾ
ਫਲੋਰੀਡਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਚੋਣਾਂ ਵਾਸਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਇੱਕ ਵਾਰ ਫਿਰ ਜਾਨਲੇਵਾ ਹਮਲਾ ਹੋਇਆ ਹੈ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਇਕ ਰੈਲੀ ਦੇ ਦੌਰਾਨ ਉਹਨਾਂ ਤੇ ਇੱਕ ਸ਼ਖਸ ਵੱਲੋਂ ਗੋਲੀ ਚਲਾਈ ਗਈ ਸੀ ਜੋ ਉਹਨਾਂ ਦੇ ਕੰਨ ਕੋਲ ਹੁੰਦੀ ਹੋਈ ਨਿਕਲ ਗਈ। ਹੁਣ ਇੱਕ ਵਾਰ ਫਿਰ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 12 ਵਜੇ ਅਤੇ ਅਮਰੀਕੀ ਸਮੇਂ ਅਨੁਸਾਰ ਦੁਪਹਿਰ 2 ਵਜੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਏਕੇ47 ਨਾਲ ਹਮਲਾ ਹੋਇਆ ਹੈ। ਉਸ ਵਕਤ ਗੋਲਫ ਕਲੱਬ ਵਿੱਚ ਗੋਲਫ ਖੇਡ ਰਹੇ ਸਨ। ਸੁਰੱਖਿਆ ਏਜੰਸੀਆਂ ਦੇ ਮੈਂਬਰਾਂ ਨੇ ਇਕ ਸ਼ਖਸ ਨੂੰ ਉਹਨਾਂ ਤੇ ਗੋਲੀਆਂ ਚਲਾਉਂਦੇ ਦੇਖਿਆ ਅਤੇ ਸੁਰੱਖਿਆ ਏਜੰਸੀਆਂ ਨੇ ਉਸ ਸ਼ਖਸ ਤੇ ਫਾਇਰ ਕੀਤੇ ਜਿਸ ਤੋਂ ਬਾਅਦ ਉਹ ਆਪਣੀ ਰਾਈਫਲ ਉਥੇ ਦੀ ਸੁੱਟ ਕੇ ਭੱਜ ਗਿਆ ਜਿਸ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰੀਕੀ ਸੁਰੱਖਿਆ ਏਜੰਸੀਆਂ ਅਨੁਸਾਰ ਡੋਨਾਲਡ ਟਰੰਪ ਸੁਰੱਖਿਤ ਹਨ।







