ਆਖਿਰਕਾਰ ਮਿਲ ਗਿਆ ਨਗਰ ਕੌਂਸਲ ਬਰਨਾਲਾ ਨੂੰ ਨਵਾਂ ਵਾਈਸ ਪ੍ਰਧਾਨ
- Admin Default
- 24 Sep, 2024 01:48
ਆਖਿਰਕਾਰ ਮਿਲ ਗਿਆ ਨਗਰ ਕੌਂਸਲ ਬਰਨਾਲਾ ਨੂੰ ਨਵਾਂ ਵਾਈਸ ਪ੍ਰਧਾਨ
ਬਰਨਾਲਾ
ਨਗਰ ਕੌਂਸਲ ਬਰਨਾਲਾ ਨੂੰ ਆਖਿਰਕਾਰ ਨਵਾਂ ਵਾਈਸ ਪ੍ਰਧਾਨ ਮਿਲ ਗਿਆ ਹੈ। ਪਰਮਜੀਤ ਸਿੰਘ ਜੌਟੀ ਮਾਨ ਨੂੰ ਸਰਬ ਸੰਮਤੀ ਨਾਲ ਨਗਰ ਕੌਂਸਲ ਬਰਨਾਲਾ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਦੇ ਲੀਡਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋਟੀ ਮਾਨ ਨੂੰ ਪ੍ਰਧਾਨ ਬਣਾਉਣ ਲਈ ਜਦੋ ਜਹਿਦ ਹੋ ਰਹੀ ਸੀ। ਪਰ ਐਮਸੀ ਦੀ ਸੰਖਿਆ ਘੱਟ ਹੋਣ ਕਰਕੇ ਚੋਣ ਦੀ ਪ੍ਰਕਿਰਿਆ ਰੁਕੀ ਹੋਈ ਸੀ। ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਤੋਂ ਬਾਅਦ ਵਿਰੋਧੀ ਧਿਰ ਕਮਜ਼ੋਰ ਹੋਈ। ਜਿਸ ਤੋਂ ਬਾਅਦ ਸਰਬ ਸਮਟੀ ਨਾਲ ਜੋਂਟੀ ਮਾਨ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਜੋਂਟੀ ਮਾਨ ਨੇ ਕਿਹਾ ਕਿ ਸਾਰਿਆਂ ਨੇ ਉਹਨਾਂ ਦਾ ਸਾਥ ਦਿੱਤਾ ਹੈ। ਇਸ ਲਈ ਉਹ ਹਮੇਸ਼ਾ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਤੇ ਸਮੂਹ ਪਾਰਟੀਆਂ ਦੇ ਲੀਡਰ ਅਤੇ ਐਮਸੀ ਹਾਜ਼ਰ ਸਨ।







