:

ਟੈਲੀਕਾਮ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਮੋਬਾਈਲ ਸੜ ਕੇ ਸਵਾਹ


ਟੈਲੀਕਾਮ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੇ ਮੋਬਾਈਲ ਸੜ ਕੇ ਸਵਾਹ

ਗੁਰਦਾਸਪੁਰ

ਜਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆ ਵਿਖੇ ਦੇਰ ਰਾਤ ਮੋਬਾਈਲਾਂ ਦੀ ਦੁਕਾਨ ਆਰ ਐਸ ਟੈਲੀਕੋਮ ਤੇ ਭਿਆਨਕ ਅੱਗ ਲੱਗ ਗਈ। ਇਸ  ਭਿਆਨਕ ਅੱਗ ਤੇ ਦੁਕਾਨਦਾਰਾਂ ਮਿਲਕੇ ਬਹੁਤ ਮੁਸ਼ੱਕਤ ਨਾਲ ਕਾਬੂ ਤਾਂ ਪਾ ਲਿਆ ਲੇਕਿਨ ਊਸ ਵਕਤ ਤੱਕ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ।ਇਸ ਭਿਆਨਕ ਅੱਗ ਕਾਰਨ ਦੁਕਾਨ ਮਾਲਿਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ ।

ਜਾਣਕਾਰੀ ਅਨੁਸਾਰ ਜਦੋ ਦੁਕਾਨਦਾਰ ਵਿਸ਼ਾਲ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਿਸ ਜਾ ਰਿਹਾ ਸੀ ਤਾਂ ਅਚਾਨਕ ਦੁਕਾਨ ਅੰਦਰ ਧਮਾਕਾ ਹੁੰਦਾ ਹੈ ਅਤੇ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਉੱਠਣ ਲੱਗ ਪੈਂਦੀਆਂ ਹਨ ਜਿਸ ਤੋਂ ਬਾਅਦ ਅੱਗ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ।


Source babushahi