ਨੰਬਰਦਾਰ/ਪਟਵਾਰੀ ਤੇ ਹੋਰ ਕਰਮਚਾਰੀ ਵੀ ਕਰ ਸਕਣਗੇ ਦਸਤਾਵੇਜ਼ ਤਸਦੀਕ
- Reporter 12
- 07 Sep, 2023 08:36
ਨੰਬਰਦਾਰ/ਪਟਵਾਰੀ ਤੇ ਹੋਰ ਕਰਮਚਾਰੀ ਵੀ ਕਰ ਸਕਣਗੇ ਦਸਤਾਵੇਜ਼ ਤਸਦੀਕ
ਬਰਨਾਲਾ, 7 ਸਤੰਬਰ
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਆਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਸਕੂਲਾਂ-ਕਾਲਜਾਂ ਵਿੱਚ ਵੀ ਦਾਖਲਿਆਂ ਦੀ ਪ੍ਰਕਿਰਿਆਂ ਚੱਲ ਰਹੀ ਹੈ। ਇਸ ਲਈ ਵਿਦਿਆਰਥੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਆਪਣੇ ਫਾਰਮਾਂ ਨਾਲ ਵੱਖ-ਵੱਖ ਤਰਾਂ ਦੇ ਸਰਟੀਫਿਕੇਟ ਬਣਾਉਣ ਲਈ ਫੀਲਡ ਰਿਪੋਰਟ ਸਬੰਧੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਕਮਾਂ ਅਨੁਸਾਰ ਜਨਤਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਕੰਮ ਦੇ ਜਲਦ ਨਿਪਟਾਰੇ ਦੇ ਮੱਦੇਨਜ਼ਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਫਾਰਮ ’ਤੇ ਤਸਦੀਕ ਕਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਨੰਬਰਦਾਰ/ਪਟਵਾਰੀ ਤੋਂ ਇਲਾਵਾ ਸਰਪੰਚ, ਮੈਂਬਰ ਪੰਚਾਇਤ, ਪੰਚਾਇਤ ਸਕੱਤਰ, ਮਿਊਂਸਪਲ ਕੌਂਸਲਰ, ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਬਲਾਕ ਸੰਮਤੀ ਤੋਂ ਬਿਨਾਂ ਜ਼ਿਲੇ ਅੰਦਰ ਕਿਸੇ ਵੀ ਸਕੂਲ ਦੇ ਪਿ੍ਰੰਸੀਪਲ, ਹੈੱਡਮਾਸਟਰ, ਅਧਿਆਪਕ ਤੇ ਕੋਈ ਸਰਕਾਰੀ ਕਰਮਚਾਰੀ ਜੋ ਕਿ ਦਰਖਾਸਤੀ ਨੂੰ ਨਿੱਜੀ ਤੌਰ ’ਤੇ ਜਾਣਦੇ ਹੋਣ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਜੇਕਰ ਜ਼ਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਏ.ਐਸ.ਐਮ ਫਰਦ ਕੇਂਦਰ ਤੋਂ ਰਿਪੋਰਟ ਲੈ ਲਈ ਜਾਵੇ।