:

ਹਰਿਆਣੇ ਦੇ ਵੱਡੇ ਕਿਸਾਨ ਆਗੂ ਚੰਡੂਨੀ ਦਾ ਵੋਟਾਂ ਵਿੱਚ ਕੀ ਹੋਇਆ ਹਾਲ...


ਹਰਿਆਣੇ ਦੇ ਵੱਡੇ ਕਿਸਾਨ ਆਗੂ ਚੰਡੂਨੀ ਦਾ ਵੋਟਾਂ ਵਿੱਚ ਕੀ ਹੋਇਆ ਹਾਲ...

 ਚੰਡੀਗੜ੍ਹ 

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਆਏ ਰਿਜਲਟ ਵਿੱਚ ਇੱਕ ਗੱਲ ਸਾਫ ਹੋ ਗਈ ਕਿ ਪੰਜਾਬ ਦੀ ਤਰ੍ਹਾਂ ਹਰਿਆਣੇ ਦੇ ਲੋਕਾਂ ਨੇ ਵੀ ਕਿਸਾਨ ਆਗੂਆਂ ਨੂੰ ਪਸੰਦ ਨਹੀਂ ਕੀਤਾ। ਹਰਿਆਣੇ ਵਿੱਚ ਕਿਸਾਨਾਂ ਦੇ ਵੱਡੇ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਪਿਹੋਵਾ ਵਿਧਾਨ ਸਭਾ ਹਲਕੇ ਤੋਂ ਇਲੈਕਸ਼ਨ ਲੜੀ ਸੀ। ਜਿੱਥੇ ਉਹਨਾਂ ਦੀ ਜਮਾਨਤ ਜਪਤ ਹੋ ਗਈ ਅਤੇ ਉਹ ਪੰਜਵੇਂ ਨੰਬਰ ਤੇ ਰਹੇ। ਇਸ ਸੀਟ ਤੇ ਕਾਂਗਰਸ ਦੇ ਮਨਦੀਪ ਚੱਠਾ 64548 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹੇ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜੈ ਭਗਵਾਨ ਸ਼ਰਮਾ ਨੂੰ 6553 ਵੋਟਾਂ ਨਾਲ ਹਰਾਇਆ।

ਗੁਰਨਾਮ ਸਿੰਘ ਚਡੂਨੀ ਇੱਥੇ ਪੰਜਵੇਂ ਨੰਬਰ ਤੇ ਰਹੇ ਉਹਨਾਂ ਨੂੰ 1170 ਵੋਟਾਂ ਪਈਆਂ। ਉਹ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਸਨ। ਉਹਨਾਂ ਵਾਸਤੇ ਇਸ ਇਲੈਕਸ਼ਨ ਦੌਰਾਨ ਦੇ ਰਿਜਲਟ ਵਿੱਚ ਇਹ ਸਕੂਨ ਦੀ ਗੱਲ ਰਹੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਹਿਲ ਸਿੰਘ ਤੋਂ ਉਹਨਾਂ ਨੂੰ ਵੱਧ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਇੱਥੇ ਸਿਰਫ 890 ਵੋਟਾਂ ਹੀ ਮਿਲੀਆਂ।