Breaking news ਸਰਕਾਰ ਅੰਦਰ ਸਭ ਕੁਝ ਠੀਕ ਨਹੀਂ, ਮੰਤਰੀਆਂ ਤੇ ਓਐਸਡੀ ਤੋਂ ਬਾਅਦ ਹੁਣ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਬਦਲਿਆ
- Admin Default
- 09 Oct, 2024 09:36
Breaking news
ਮੰਤਰੀਆਂ ਤੇ ਓਐਸਡੀ ਤੋਂ ਬਾਅਦ ਹੁਣ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਬਦਲਿਆ
ਚੰਡੀਗੜ੍ਹ
ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਪੰਜਾਬ ਦੀ ਚੀਫ ਸੈਕਟਰੀ ਨੂੰ ਬਦਲ ਦਿੱਤਾ ਹੈ। ਅਨੁਰਾਗ ਵਰਮਾ ਦੀ ਜਗ੍ਹਾ ਹੁਣ ਕੇਪੀ ਸਿਹਨਾ ਪੰਜਾਬ ਦੇ ਨਵੇਂ ਚੀਫ ਸੈਕਟਰੀ ਹੋਣਗੇ। ਸੂਤਰਾਂ ਦੇ ਅਨੁਸਾਰ ਲਗਾਤਾਰ ਵੱਡੇ ਪੱਧਰ ਤੇ ਹੋ ਰਹੇ ਫੇਰ ਬਦਲ ਬਹੁਤ ਕੁਝ ਕਹਿ ਰਹੇ ਹਨ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲੇ ਜਾਣ ਦੀ ਵੀ ਚਰਚਾ ਚੱਲੀ ਸੀ। ਜਦੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਜੇਲ ਚੋਂ ਬਾਹਰ ਆਏ ਹਨ ਉਸ ਦਿਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਦਾ ਧਿਆਨ ਪੰਜਾਬ ਉੱਤੇ ਕੇਂਦਰਿਤ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ 13 ਸੀਟਾਂ ਦਾ ਨਾਰਾ ਦੇਣ ਤੋਂ ਬਾਅਦ ਹੋਏ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਇਸ ਗੱਲ ਤੇ ਚਰਚਾ ਹੋ ਰਹੀ ਹੈ ਕਿ ਆਖਿਰ ਆਮ ਆਦਮੀ ਪਾਰਟੀ ਦਾ ਗਰਾਫ ਲੋਕਾਂ ਵਿੱਚ ਕਿਉਂ ਡਿੱਗਿਆ ਹੈ।







