Breaking news– ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਦਾ ਸਮਾਨ ਬਾਹਰ ਕੱਢਕੇ ਕਿਸਨੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਕਰ ਦਿੱਤੀ ਸੀਲ
- Admin Default
- 09 Oct, 2024 13:20
Breaking news–
ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਦਾ ਸਮਾਨ ਬਾਹਰ ਕੱਢਕੇ ਕਿਸਨੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਕਰ ਦਿੱਤੀ ਸੀਲ
ਨਵੀਂ ਦਿੱਲੀ
ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਬਣੀ ਨਵੀਂ ਮੁੱਖ ਮੰਤਰੀ ਆਤਸ਼ੀ ਦਾ ਸਮਾਨ ਪੀਡਬਲਯੂਡੀ ਡਿਪਾਰਟਮੈਂਟ ਨੇ ਮੁੱਖ ਮੰਤਰੀ ਰਿਹਾਇਸ਼ ਵਿੱਚੋਂ ਬਾਹਰ ਕਰ ਦਿੱਤਾ ਹੈ ਅਤੇ ਕੋਠੀ ਨੂੰ ਸੀਲ ਕਰ ਦਿੱਤਾ ਹੈ। ਇਹ ਕੋਠੀ ਕੁਛ ਦਿਨ ਪਹਿਲਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਖਾਲੀ ਕੀਤੀ ਗਈ ਸੀ ਤੇ ਹੁਣ ਇਸ ਕੋਠੀ ਵਿੱਚ ਮੁੱਖ ਮੰਤਰੀ ਆਤਸ਼ੀ ਰਹਿ ਰਹੀ ਸੀ। ਪੀਡਬਲੂਯੂਡੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਠੀ ਨੂੰ ਨਵੇਂ ਮੁੱਖ ਮੰਤਰੀ ਨੂੰ ਹੈਂਡ ਓਵਰ ਕਰਨ ਵਿੱਚ ਬਹੁਤ ਸਾਰੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ। ਜਿਸ ਦੇ ਚਲਦਿਆਂ ਇਹ ਕਾਰਵਾਈ ਹੋਈ ਹੈ। ਉਹਨਾਂ ਕਿਹਾ ਕਿ ਨਿਯਮਾਂ ਦੇ ਅਨੁਸਾਰ ਸਰਕਾਰੀ ਰਿਹਾਇਸ਼ ਅਲਾਟ ਕੀਤੀ ਜਾਂਦੀ ਹੈ ਇਸ ਦੀਆਂ ਚਾਬੀਆਂ ਮੁੱਖ ਮੰਤਰੀ ਆਤਸ਼ੀ ਕੋਲ ਸੀ। ਉਹਨਾਂ ਨੂੰ ਡਾਕੂਮੈਂਟ ਦੇਣ ਵਾਸਤੇ ਕਿਹਾ ਗਿਆ ਸੀ ਜੋ ਉਹ ਦੇ ਨਹੀਂ ਸਕੇ। ਜਿਸ ਦੇ ਚਲਦਿਆਂ ਨਿਯਮਾਂ ਦੇ ਅਨੁਸਾਰ ਉਹਨਾਂ ਦੀ ਰਿਹਾਇਸ਼ ਨੂੰ ਸੀਲ ਕੀਤਾ ਗਿਆ ਹੈ। ਅਗਰ ਸਾਰੇ ਨਿਯਮ ਅਤੇ ਡਾਕੂਮੈਂਟ ਪੂਰੇ ਕਰਕੇ ਉਹ ਕੋਠੀ ਦੁਆਰਾ ਲੋਟ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਰਿਹਾਇਸ਼ ਇਥੇ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।







