:

ਹਰਿਆਣੇ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਈ ਨਵੀਂ ਖਬਰ


ਹਰਿਆਣੇ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਈ ਨਵੀਂ ਖਬਰ

 ਚੰਡੀਗੜ੍ਹ

ਹਰਿਆਣਾ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ। ਹਰਿਆਣਾ ਵਿੱਚ ਨਵੇਂ ਮੁੱਖ ਮੰਤਰੀ ਨੂੰ ਚੁਣਨ ਵਾਸਤੇ ਭਾਜਪਾ ਦੀ ਕੇਂਦਰੀ ਲੀਡਰਸ਼ਪ ਨੇ ਦੋ ਵੱਡੇ ਨੇਤਾਵਾਂ ਨੂੰ ਇਹ ਜਿੰਮੇਦਾਰੀ ਦਿੱਤੀ ਹੈ।  ਕੇਂਦਰੀ ਗ੍ਰਹਿ ਤੇ ਸਹਿਕਾਰੀਤਾ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਣ ਯਾਦਵ ਨੂੰ ਇਹ ਜਿੰਮੇਦਾਰੀ ਦਿੱਤੀ ਗਈ ਹੈ। ਬੀਜੇਪੀ ਨੇ ਸਾਰੇ ਵਿਧਾਇਕਾਂ ਨੂੰ ਆਦੇਸ਼ ਦਿੱਤਾ ਹੈ ਕਿ 16 ਤੇ 17 ਤਰੀਕ ਨੂੰ ਚੰਡੀਗੜ੍ਹ ਵਿੱਚ ਮੌਜੂਦ ਰਹਿਣਗੇ।

ਉਹਨਾਂ ਦੇ ਰਹਿਣ ਦੀ ਵਿਵਸਥਾ ਚੰਡੀਗੜ੍ਹ  ਐਮਐਲਏ ਹੋਸਟਲ ਵਿੱਚ ਕੀਤੀ ਗਈ ਹੈ। 17 ਤਰੀਕ ਨੂੰ ਮੁੱਖ ਮੰਤਰੀ ਦਾ ਸੋਂਹ ਚੁੱਕ ਸਮਾਗਮ ਹੋਣਾ ਹੈ। ਸੂਤਰਾਂ ਦੇ ਅਨੁਸਾਰ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਬਣਨ ਦੇ ਪੂਰੇ ਚਾਂਸ ਹਨ। ਲੇਕਿਨ ਇੱਕ ਵਾਰ ਫਿਰ ਵੀ ਨਵੀਂ ਅਬਜਰਵਰ ਟੀਮ ਦੀ ਘੋਸ਼ਣਾ ਤੋਂ ਬਾਅਦ ਸਾਰਿਆਂ ਦੇ ਦਿਲਾਂ ਦੀਆਂ ਧੜਕਨਾ ਵੱਧ ਗਈਆਂ ਹਨ। ਇਹਨਾਂ ਸਾਰੀਆਂ ਖਬਰਾਂ ਦੇ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰਨ ਵਾਲੇ ਅਨਿਲ ਵਿੱਚ ਨੇ ਭਾਜਪਾ ਦੇ ਕੇਂਦਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਹੈ।