Breaking News– ਬਰਨਾਲਾ ਵਿਧਾਨ ਸਭਾ ਦੀ ਜਿਮਣੀ ਚੋਣ ਦੀ ਤਾਰੀਕ ਦਾ ਐਲਾਨ ਹੋਵੇਗਾ ਅੱਜ, ਪੰਜਾਬ ਵਿੱਚ ਚਾਰ ਵਿਧਾਨ ਸਭਾ ਵਿੱਚ ਪੈਣਗੀਆਂ ਵੋਟਾਂ
- Admin Default
- 15 Oct, 2024 03:44
Breaking News– ਬਰਨਾਲਾ ਵਿਧਾਨ ਸਭਾ ਦੀ ਜਿਮਣੀ ਚੋਣ ਦੀ ਤਾਰੀਕ ਦਾ ਐਲਾਨ ਹੋਵੇਗਾ ਅੱਜ, ਪੰਜਾਬ ਵਿੱਚ ਚਾਰ ਵਿਧਾਨ ਸਭਾ ਵਿੱਚ ਪੈਣਗੀਆਂ ਵੋਟਾਂ
ਬਰਨਾਲਾ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਦੀ ਤਾਰੀਖ ਦਾ ਐਲਾਨ ਅੱਜ ਹੋ ਸਕਦਾ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅੱਜ ਵਿਧਾਨ ਸਭਾ ਮਹਾਰਾਸ਼ਟਰ ਅਤੇ ਝਾਰਖੰਡ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨਾ ਹੈ। ਅੱਜ 3 ਵਜੇ ਪ੍ਰੈਸ ਕਾਨਫਰੰਸ ਹੋਵੇਗੀ। ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਦਾ ਐਲਾਨ ਵੀ ਨਾਲ ਹੀ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਦੀ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਵਾਹਾ ਜਿਮਣੀ ਚੋਣ ਦਾ ਐਲਾਨ ਵੀ ਅੱਜ ਹੀ ਹੋਣਾ ਹੈ। ਬਰਨਾਲਾ ਸਮੇਤ ਇਹ ਚਾਰੇ ਸੀਟਾਂ ਲੋਕ ਸਭਾ ਚੋਣਾਂ ਵਿੱਚ ਇਥੋਂ ਦੇ ਮੌਜੂਦਾ ਐਮਐਲਏ ਦੇ ਜਿੱਤਣ ਦੇ ਨਾਲ ਖਾਲੀ ਹੋ ਗਈਆਂ ਸਨ। ਦੱਸ ਦਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਦਾ ਸੈਸ਼ਨ 26 ਨਵੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਝਾਰਖੰਡ ਸੂਬੇ ਦਾ ਸੈਸ਼ਨ ਪੰਜ ਜਨਵਰੀ ਨੂੰ ਖਤਮ ਹੋ ਰਿਹਾ ਹੈ। ਮਹਾਰਾਸ਼ਟਰ ਦੀਆਂ ਚੋਣਾਂ ਇੱਕ ਹੀ ਫੇਸ ਵਿੱਚ ਹੋਣਗੀਆਂ। ਜਦੋਂ ਕਿ ਝਾਰਖੰਡ ਦੀਆਂ ਚੋਣਾਂ ਨਕਸਲ ਪ੍ਰਭਾਵਿਤ ਹੋਣ ਕਰਕੇ ਪੰਜ ਫੇਸਾਂ ਵਿੱਚ ਹੋਣ ਦੀ ਸੰਭਾਵਨਾ ਹੈ।
– ਪੰਚਾਇਤੀ ਚੋਣਾਂ ਤੋਂ ਬਾਅਦ ਵੀ ਬਰਨਾਲਾ ਵਿੱਚ ਇਲੈਕਸ਼ਨ ਦਾ ਮਾਹੌਲ ਬਣਿਆ ਰਹੇਗਾ। ਬਰਨਾਲਾ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਬਾਦਲ ਪਹਿਲਾਂ ਤੋਂ ਹੀ ਐਕਟਿਵ ਹਨ। ਹਾਲਾਂਕਿ ਕਿਸੇ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਲੇਕਿਨ ਕਾਂਗਰਸ ਦੀ ਤਰਫੋਂ ਕੁਲਦੀਪ ਸਿੰਘ ਕਾਲਾ ਢਿੱਲੋਂ, ਅਕਾਲੀ ਦਲ ਅੰਮ੍ਰਿਤਸਰ ਦੀ ਤਰਫੋਂ ਗੋਬਿੰਦ ਸਿੰਘ ਸਿੱਧੂ, ਭਾਜਪਾ ਦੀ ਤਰਫੋਂ ਕੇਵਲ ਸਿੰਘ ਢਿੱਲੋ ਅਤੇ ਅਕਾਲੀ ਦਲ ਦੀ ਤਰਫੋਂ ਕੁਲਵੰਤ ਸਿੰਘ ਕੰਤਾ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਇਸ ਤੋਂ ਇਲਾਵਾ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਟਿਕਟ ਨੂੰ ਲੈ ਕੇ ਫਿਲਹਾਲ ਤੱਕ ਖਿੱਚੋਤਾਨ ਬਣੀ ਹੋਈ ਹੈ। ਜੇਕਰ ਸਾਬਕਾ ਮੰਤਰੀ ਮੀਤ ਹੇਅਰ ਦੀ ਚੱਲੀ ਤਾਂ ਉਹਨਾਂ ਦੇ ਅਤੀ ਨਜਦੀਕੀ ਹਰਿੰਦਰ ਸਿੰਘ ਨੂੰ ਟਿਕਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਵੀ ਟਿਕਟ ਲੈਣ ਲਈ ਜੋਰ ਅਜਮਾਇਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਵਿੱਚ ਰਜਵਾੜਾ ਢਾਬੇ ਦੇ ਮਾਲਕ ਬਲਜਿੰਦਰ ਸਿੰਘ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਦਾ ਨਾਮ ਵੀ ਚਰਚਾ ਵਿੱਚ ਹੈ।







