13 ਨਵੰਬਰ ਨੂੰ ਹੋਣਗੀਆਂ ਪੰਜਾਬ ਦੀਆਂ ਜਿਮਨੀ ਚੋਣਾਂ
- Admin Default
- 15 Oct, 2024 10:40
13 ਨਵੰਬਰ ਨੂੰ ਹੋਣਗੀਆਂ ਪੰਜਾਬ ਦੀਆਂ ਜਿਮਨੀ ਚੋਣਾਂ
ਚੰਡੀਗੜ੍ਹ
ਪੰਜਾਬ ਦੀਆਂ ਜਿਮਨੀ ਚੋਣਾਂ 13 ਨਵੰਬਰ ਨੂੰ ਹੋਣਗੀਆਂ। ਵਿਧਾਨ ਸਭਾ ਹਲਕਾ ਬਰਨਾਲਾ, ਡੇਰਾ ਬਾਬਾ ਨਾਨਕ, ਝੱਬੇਵਾਲ ਅਤੇ ਗਿੱਦੜਵਾਹਾ ਵਿੱਚ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਰਿਜ਼ਲਟ 23 ਨਵੰਬਰ ਨੂੰ ਆਵੇਗਾ। ਮੁੱਖ ਚੋਣ ਕਮਿਸ਼ਨਰ ਨੇ ਅੱਜ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਦੀਆਂ ਵੋਟਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ। ਉਸ ਦੇ ਨਾਲ ਹੀ ਪੰਜਾਬ ਦੀਆਂ ਚਾਰ ਜਿਮਨੀ ਸੀਟਾਂ ਦਾ ਐਲਾਨ ਹੋ ਗਿਆ ਹੈ। ਪੰਚਾਇਤੀ ਚੋਣਾਂ ਦੇ ਖਤਮ ਹੁੰਦਿਆਂ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਸਿਆਸੀ ਪਿੜ ਸਜ ਜਾਵੇਗੀ। ਬਰਨਾਲਾ ਦੇ ਗੁਰਮੀਤ ਸਿੰਘ ਮੀਤ ਹੇਅਰ, ਗਿੱਦੜਵਾਹਾ ਦੇ ਅਮਰਿੰਦਰ ਸਿੰਘ ਰਾਜਾ ਬੜਿੰਗ, ਡੇਰਾ ਬਾਬਾ ਨਾਨਕ ਦੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਝੱਬੇਵਾਲ ਦੇ ਰਾਜਕੁਮਾਰ ਝੱਬੇਵਾਲ ਦੇ ਮੈਂਬਰ ਪਾਰਲੀਮੈਂਟ ਬਣਨ ਨਾਲ ਵਿਧਾਨ ਸਭਾ ਦੀ ਸੀਟਾਂ ਖਾਲੀ ਹੋ ਗਈਆਂ ਸਨ।







