:

ਗੋਬਿੰਦ ਸਿੰਘ ਸੰਧੂ ਨੇ ਦਿੱਤੀਆਂ ਨਵ ਵਿਵਾਹਿਤ ਜੋੜਿਆ ਨੂੰ ਸ਼ੁਭਕਾਮਨਾਵਾਂ

0

ਗੋਬਿੰਦ ਸਿੰਘ ਸੰਧੂ ਨੇ ਦਿੱਤੀਆਂ ਨਵ ਵਿਵਾਹਿਤ ਜੋੜਿਆ ਨੂੰ ਸ਼ੁਭਕਾਮਨਾਵਾਂ 


ਹਲਕੇ ਦੀ ਹਰ ਪੱਖੋਂ ਤਰੱਕੀ ਤੇ ਲੋਕਾਂ ਦੀ ਖੁਸ਼ਹਾਲੀ ਹੀ ਸਾਡਾ ਉਦੇਸ਼ ਹੈ: ਸੰਧੂ
- ਗੋਵਿੰਦ ਸਿੰਘ ਸੰਧੂ ਨੇ ਸਮੂਹਿਕ ਵਿਵਾਹ ਸਮਾਗਮ ਦੌਰਾਨ ਨਵ-ਵਿਵਾਹਿਤ ਜੋੜਿਆ ਨੂੰ  ਦਿੱਤੀਆਂ ਸ਼ੁਭਕਾਮਨਾਵਾਂ
ਬਰਨਾਲਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਪਾਰਟੀ ਦੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ ਨੇ ਬਾਬਾ ਬੂਟਾ ਸਿੰਘ ਈਸਾਪੁਰ ਵਾਲਿਆਂ ਵੱਲੋਂ ਰੱਖੇ ਗਏ ਸਮੂਹਿਕ ਵਿਵਾਹ ਸਮਾਗਮ ਵਿੱਚ ਹਾਜਰੀ ਭਰੀ ਅਤੇ ਕੁੜੀਆਂ ਨੂੰ  ਪੱਲਾਂ ਫੜਾਉਣ ਦੀ ਰਸਮ ਅਦਾ ਕੀਤੀ | 

ਸ. ਸੰਧੂ ਨੇ ਨਵ ਵਿਵਾਹਿਤ ਜੋੜੀਆਂ ਨੂੰ  ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਵੱਲੋਂ ਖੁਸ਼ਹਾਲ ਵਿਵਾਹਿਤ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਸ. ਸੰਧੂ ਨੇ ਨਵ ਵਿਵਾਹਿਤ ਕੁੜੀਆਂ ਨੂੰ  ਪਾਰਟੀ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਸਾਡਾ ਘਰ ਹੈ ਅਤੇ ਹਲਕੇ ਦੇ ਲੋਕ ਸਾਡਾ ਪਰਿਵਾਰ ਹਨ, ਜਿਨ੍ਹਾਂ ਨੂੰ  ਹਰ ਪੱਖੋਂ ਖੁਸ਼ਹਾਲ ਦੇਖਣਾ ਹੀ ਸਾਡੀ ਪਾਰਟੀ ਦਾ ਮੁੱਖ ਉਦੇਸ਼ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਐਮ.ਪੀ. ਦੀਆਂ ਜਿਮਨੀ ਚੋਣਾਂ ਵਿੱਚ ਹਲਕੇ ਦੋ ਲੋਕਾਂ ਨੇ ਸ. ਸਿਮਰਨਜੀਤ ਸਿੰਘ ਮਾਨ ਨੂੰ  ਜਿਤਾ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ | ਇਸ ਲਈ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਇੱਕ ਪਰਿਵਾਰ ਦੀ ਤਰ੍ਹਾਂ ਹਲਕੇ ਦੇ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ  ਹੱਲ ਕਰਨ ਤੇ ਮੰਗਾਂ ਨੂੰ  ਪੂਰਾ ਕਰਨ ਦਾ ਯਤਨ ਕਰੀਏ | ਇਸ ਉਪਰੰਤ ਸ. ਸੰਧੂ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ 15 ਸਤੰਬਰ ਨੂੰ  ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਮਨਾਏ ਜਾ ਰਹੇ ਲੋਕਤੰਤਰ ਦਿਹਾੜੇ ਨੂੰ  ਸਮਰਪਿਤ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ
 
ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ,ਐਮ.ਸੀ. ਹੇਮਰਾਜ, ਓੰਕਾਰ ਸਿੰਘ ਵਰਕਿੰਗ ਕਮੇਟੀ ਮੈਂਬਰ ਬਰਨਾਲਾ, ਗੁਰਪ੍ਰੀਤ ਸਿੰਘ ਖੁੱਡੀ ਯੂਥ ਪ੍ਰਧਾਨ, ਹਰਮੀਤ ਸਿੰਘ ਸੋਢੀ ਪਟਿਆਲਾ, ਗਗਨਦੀਪ ਸਿੰਘ ਹਲਕਾ ਪ੍ਰਧਾਨ ਯੂਥ ਵਿੰਗ ਪਟਿਆਲਾ,  ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਇਕਬਾਲ ਸਿੰਘ ਪਟਿਆਲਾ, ਦੀਪਕ ਸਿੰਗਲਾ,  ਜਸਕਰਨ ਸਿੰਘ, ਬੀਬੀ ਸੁਖਜੀਤ ਕੌਰ, ਐਡਵੋਕੇਟ ਮਨਵੀਰ ਕੌਰ ਰਾਹੀ, ਬੀਬੀ ਕੰਵਲਜੀਤ ਕੌਰ, ਬੀਬੀ ਕੁਲਵਿੰਦਰ ਕੌਰ, ਗੁਰਮੀਤ ਕਾਲਾ, ਗੁਰਦਿੱਤ ਸਿੰਘ ਭਦੌੜ, ਸਤਨਾਮ ਸਿੰਘ ਰੱਤੋਕੇ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ |