:

–ਆਪ ਵਿੱਚ ਭੁਚਾਲ– ਜਿਮਣੀ ਚੋਣ ਦੀ ਟਿਕਟ ਦਾ ਐਲਾਨ ਹੋਣ ਦੇ ਇਕ ਘੰਟੇ ਅੰਦਰ ਹੀ ਦੋ ਫਾੜ ਹੋਈ ਪਾਰਟੀ


–ਆਪ ਵਿੱਚ ਭੁਚਾਲ– ਜਿਮਣੀ ਚੋਣ ਦੀ ਟਿਕਟ ਦਾ ਐਲਾਨ ਹੋਣ ਦੇ ਇਕ ਘੰਟੇ ਅੰਦਰ ਹੀ ਦੋ ਫਾੜ ਹੋਈ ਪਾਰਟੀ 


 ਗੁਰਵਿੰਦਰ ਸਿੰਘ। ਬਰਨਾਲਾ

 13 ਨਵੰਬਰ ਨੂੰ ਹੋ ਰਹੀਆਂ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਟਿਕਟ ਦਾ ਐਲਾਨ ਕਰ ਦਿੱਤਾ ਹੈ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪਾਰਟੀ ਨੇ ਸਾਬਕਾ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਜਦੀਕੀ ਸਾਥੀ ਹਰਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ। ਟਿਕਟ ਦਾ ਐਲਾਨ ਹੋਣ ਦੇ ਲਗਭਗ ਇਕ ਘੰਟੇ ਦੇ ਅੰਦਰ ਹੀ ਪਾਰਟੀ ਦੋ ਫਾੜ ਹੋ ਗਈ ਹੈ ਤੇ ਬਗਾਵਤ ਸ਼ੁਰੂ ਹੋ ਗਈ ਹੈ। ਟਿਕਟ ਦੇ ਮੇਨ ਦਾਵੇਦਾਰ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ। ਪਾਰਟੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਸਾਬਕਾ ਮੰਤਰੀ ਦੇ ਨਜ਼ਦੀਕੀਆਂ ਨੂੰ ਟਿਕਟ ਦਿੱਤੀ। ਉਹਨਾਂ ਕਿਹਾ ਕਿ ਇਥੋਂ ਦੇ ਸਾਬਕਾ ਮੰਤਰੀ ਦੇ ਸੋ ਕਾਲਡ ਮਾਸੀ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਹੈ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਅਸੀਂ ਜਲਦ ਹੀ ਕੋਈ ਫੈਸਲਾ ਲਵਾਂਗੇ। ਇਸ ਲਈ ਕਿਸੇ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਇਸ ਤੋਂ ਬਾਅਦ ਸਾਫ ਹੈ ਕਿ ਪਾਰਟੀ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਹੈ। ਗੁਰਦੀਪ ਸਿੰਘ ਬਾਠ ਸ਼ੁਰੂ ਤੋਂ ਹੀ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਰੋਧੀ ਖੇਮੇ ਦੇ ਰਹੇ ਹਨ ਅਤੇ ਉਹਨਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੀ ਨਜਦੀਕੀ ਸਮਝਿਆ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਲੇਕਿਨ ਆਮ ਆਦਮੀ ਪਾਰਟੀ ਦੀਆਂ ਖੁਸ਼ੀਆਂ ਦਾ ਸਵਾਦ ਫਿਲਹਾਲ ਫਿੱਕਾ ਹੋ ਗਿਆ।