Big Breaking ਗੁਰਦੀਪ ਬਾਠ ਨੇ ਛੱਡ ਦਿੱਤੀ ਚੇਅਰਮੈਨੀ, ਆਜ਼ਾਦ ਲੜਨਗੇ ਚੋਣ
- Admin Default
- 22 Oct, 2024 03:05
Big Breaking
ਗੁਰਦੀਪ ਬਾਠ ਨੇ ਛੱਡ ਦਿੱਤੀ ਚੇਅਰਮੈਨੀ, ਆਜ਼ਾਦ ਲੜਨਗੇ ਚੋਣ
ਗੁਰਵਿੰਦਰ ਸਿੰਘ। ਬਰਨਾਲਾ
ਆਮ ਆਦਮੀ ਪਾਰਟੀ ਦੀ ਲੋਕ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਦੇ ਹੋਏ ਟਿਕਟ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਉੱਠਿਆ ਤੂਫਾਨ ਸ਼ਾਂਤ ਕਰਨ ਵਿੱਚ ਹਾਈ ਕਮਾਨ ਪੂਰੀ ਤਰ੍ਹਾਂ ਨਕਾਮ ਹੋਈ ਹੈ। ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜਿਲਾ ਬਰਨਾਲਾ ਦੇ ਪ੍ਰਧਾਨ ਗੁਰਦੀਪ ਬਾਠ ਨੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਅਸਤੀਫਾ ਦੇ ਰਹੇ ਹਨ ਅਤੇ ਲੋਕਾਂ ਦੀ ਕਚਹਿਰੀ ਵਿੱਚ ਆਉਣਗੇ। ਇਸ ਤੋਂ ਉਹਨਾਂ ਦੇ ਆਜ਼ਾਦ ਚੋਣ ਲੜਨ ਦਾ ਰਸਤਾ ਸਾਫ ਹੋ ਗਿਆ ਹੈ। ਗੁਰਦੀਪ ਬਾਠ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਚੰਗਾ ਆਧਾਰ ਹੈ। ਇਹ ਮੀਤ ਹੇਅਰ ਅਤੇ ਉਸਦੀ ਟੀਮ ਵਾਸਤੇ ਵੱਡੀ ਮੁਸ਼ਕਿਲ ਖੜੀ ਕਰ ਦੇਣਗੇ।
ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਭਮੱਕੜ ਕਹਿ ਕੇ ਸੰਬੋਧਨ ਕਰਦੇ ਹਨ ਉਹਨਾਂ ਵਿੱਚੋਂ ਲਗਭਗ ਸਾਰੇ ਹੀ ਗੁਰਦੀਪ ਬਾਠ ਦੇ ਪਿੱਛੇ ਚੱਲਣ ਨੂੰ ਤਿਆਰ ਹਨ। ਜਿਸਦੇ ਚਲ ਆਉਣ ਵਾਲੇ ਦਿਨਾਂ ਵਿੱਚ ਦੂਜਿਆਂ ਨੂੰ ਆਪਣੇ ਨਾਲ ਰਲਾਉਣ ਦੀ ਬਜਾਏ ਮੀਤ ਹੇਅਰ ਅਤੇ ਸਦੀਕ ਟੀਮ ਨੂੰ ਆਪਣਿਆਂ ਨੂੰ ਹੀ ਆਪਣੇ ਨਾਲ ਰੱਖਣ ਵਾਸਤੇ ਮੁਸ਼ੱਕਤ ਕਰਨੀ ਪਵੇਗੀ।







