:

ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਕਾਗਜ ਕੀਤੇ ਦਾਖਲ


ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਕਾਗਜ ਕੀਤੇ ਦਾਖਲ 

ਬਰਨਾਲਾ 

13 ਨਵੰਬਰ ਨੂੰ ਹੋ ਰਹੀ ਜਿਮਣੀ ਚੋਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਕਾਗਜ ਦਾਖਲ ਕਰ ਦਿੱਤੇ ਹਨ। ਆਪਣੇ ਵਰਕਰਾਂ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਪਹੁੰਚੇ ਕੇਵਲ ਸਿੰਘ ਢਿੱਲੋ ਨੇ ਦੁਪਹਿਰ 12 ਵਜੇ ਐਸਡੀਐਮ ਦਫਤਰ ਬਰਨਾਲਾ ਦੇ ਵਿੱਚ ਕਾਗਜ਼ ਦਾਖਲ ਕੀਤੇ। ਇਸ ਮੌਕੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਨੋਂ ਬੇਟੇ , ਜਿਲਾ ਪ੍ਰਧਾਨ ਯਾਦਵਿੰਦਰ ਸ਼ੈਟੀ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਹਾਜ਼ਰ ਸਨ। ਉਹਨਾਂ ਕਿਹਾ ਕਿ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਹਨ ਅਤੇ ਉਹ ਜਿੱਤ ਹਾਸਲ ਕਰਨਗੇ।