Big Breaking–ਅਕਾਲੀ ਦਲ (ਬਾਦਲ) ਨਹੀਂ ਲਵੇਗਾ ਸੂਬੇ ਦੀਆਂ ਜਿਮਣੀ ਚੋਣ ਵਿੱਚ ਹਿੱਸਾ, ਕਿਸੇ ਵੀ ਜਗ੍ਹਾ ਤੋਂ ਨਹੀਂ ਖੜੇ ਕੀਤੇ ਜਾਣਗੇ ਉਮੀਦਵਾਰ
- Repoter 11
- 24 Oct, 2024 08:17
Big Breaking–ਅਕਾਲੀ ਦਲ (ਬਾਦਲ) ਨਹੀਂ ਲਵੇਗਾ ਸੂਬੇ ਦੀਆਂ ਜਿਮਣੀ ਚੋਣ ਵਿੱਚ ਹਿੱਸਾ, ਕਿਸੇ ਵੀ ਜਗ੍ਹਾ ਤੋਂ ਨਹੀਂ ਖੜੇ ਕੀਤੇ ਜਾਣਗੇ ਉਮੀਦਵਾਰ
ਗੁਰਵਿੰਦਰ ਸਿੰਘ। ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉੱਚ ਪੱਧਰੀ ਭਰੋਸੇਯੋਗ ਸੂਤਰਾਂ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਦੇ ਵਿੱਚ ਹੋ ਰਹੀਆਂ ਜਿਮਣੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। ਡੇਰਾ ਬਾਬਾ ਨਾਨਕ, ਝੱਬੇਵਾਲ, ਬਰਨਾਲਾ ਅਤੇ ਗਿੱਦੜਵਾਹਾ ਵਿੱਚ ਹੋ ਰਹੀ ਜਿਮਣੀ ਚੋਣ ਵਿੱਚ ਅਕਾਲੀ ਦਲ ਬਾਦਲ ਦਾ ਕੋਈ ਵੀ ਉਮੀਦਵਾਰ ਖੜਾ ਨਹੀਂ ਹੋਵੇਗਾ। ਇਹ ਫੈਸਲਾ ਪਾਰਟੀ ਵੱਲੋਂ ਕੀਤਾ ਗਿਆ ਹੈ ।ਜਿਸ ਦਾ ਖੁਲਾਸਾ ਆਉਣ ਵਾਲੇ ਕੁਝ ਸਮੇਂ ਵਿੱਚ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਅਕਾਲ ਤਖਤ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁਖੀ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਹੈ। ਜਿਸ ਦੇ ਚਲਦਿਆਂ ਉਹਨਾਂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਇੱਕ ਦਿਨ ਪਹਿਲਾਂ ਹੀ ਇਸਤੀਫਾ ਦੇ ਦਿੱਤਾ ਸੀ। ਹੁਣ ਉਹਨਾਂ ਦੇ ਗਿੱਦੜਵਾਹਾ ਤੋਂ ਚੋਣ ਲੜਨ ਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ। ਜਿਸ ਦੇ ਚਲਦਿਆਂ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਇਸ ਜਿਮਣੀ ਚੋਣ ਵਿੱਚ ਅਕਾਲੀ ਦਲ ਹਿੱਸਾ ਨਹੀਂ ਲਵੇਗਾ। ਅਕਾਲੀ ਦਲ ਦੇ ਮੈਦਾਨ ਵਿੱਚ ਨਾ ਰਹਿਣ ਦਾ ਕਿਸ ਨੂੰ ਲਾਭ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।