ਬਰਨਾਲਾ– ਬੱਸ ਸਟੈਂਡ ਕੋਲ ਮਿਲੀ ਇੱਕ ਨੌਜਵਾਨ ਦੀ ਲਾਸ਼ ਹੁਣ ਪੁਲਿਸ ਕਰ ਰਹੀ ਜਾਂਚ
- Repoter 11
- 25 Oct, 2024 06:31
ਬਰਨਾਲਾ– ਬੱਸ ਸਟੈਂਡ ਕੋਲ ਮਿਲੀ ਇੱਕ ਨੌਜਵਾਨ ਦੀ ਲਾਸ਼ ਹੁਣ ਪੁਲਿਸ ਕਰ ਰਹੀ ਜਾਂਚ
ਬਰਨਾਲਾ
ਬੱਸ ਸਟੈਂਡ ਦੇ ਕੋਲ ਝਾੜੀਆਂ ਚ ਪਈ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਘਟਨਾ ਹੁਣੇ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਮੌਕੇ ਤੇ ਪੁਲਿਸ ਪਾਰਟੀ ਪਹੁੰਚ ਗਈ ਹੈ ਤੇ ਉਸਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿੱਚ ਇੱਕ ਖਾਲੀ ਪਲਾਟ ਵਿੱਚ ਲੱਗੀਆਂ ਝਾੜੀਆਂ ਦੇ ਵਿੱਚ ਇਹ ਲਾਸ਼ ਮਿਲੀ ਹੈ। ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਪੁਲਿਸ ਸਟੇਸ਼ਨ ਬੱਸ ਸਟੈਂਡ ਚੌਂਕੀ ਤੋਂ ਪੁਲਿਸ ਪਾਰਟੀ ਪਹੁੰਚੀ। ਜਾਣਕਾਰੀ ਇਸਨੂੰ ਚਿੱਟੇ ਨਾਲ ਹੋਈ ਮੌਤ ਦੱਸ ਰਹੇ ਹਨ। ਲੇਕਿਨ ਫਿਲਹਾਲ ਇਸ ਲਈ ਕੋਈ ਪੁਸ਼ਟੀ ਨਹੀਂ ਹੋਈ ਹੈ।ਇਹ ਲਾਸ਼ ਕਿਸ ਦੀ ਹੈ। ਫਿਲਹਾਲ ਇਸ ਬਾਰੇ ਕੋਈ ਵੀ ਸੂਚਨਾ ਨਹੀਂ ਮਿਲੀ ਹੈ। ਪੁਲਿਸ ਨੇ ਲਾਸ਼ ਦੀ ਸ਼ਨਾਖਤ ਕਰਨ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।