:

ਫੋਰਟਿਜ ਹਸਪਤਾਲ ਮੋਹਾਲੀ ਵਿੱਚ ਦਾਖਲ ਮੀਤ ਹੇਅਰ


ਫੋਰਟਿਜ ਹਸਪਤਾਲ ਮੋਹਾਲੀ ਵਿੱਚ ਦਾਖਲ ਮੀਤ ਹੇਅਰ 

ਬਰਨਾਲਾ 

ਪਿਛਲੇ ਦਿਨੀ ਡੇਂਗੂ ਹੋਣ ਕਾਰਨ ਸੂਬੇ ਦੇ ਸਾਬਕਾ ਕੈਬਨਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਬਿਮਾਰ ਚੱਲ ਰਹੇ ਸਨ। ਉਹ ਆਪਣੇ ਘਰ ਵਿੱਚ ਸਨ। ਲੇਕਿਨ ਪਲੇਟਨੇਟ ਜਿਆਦਾ ਘਟਣ ਨਾਲ ਉਹਨਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹਨਾਂ ਨੂੰ ਫੋਰਟਿਜ ਹਸਪਤਾਲ ਮੋਹਾਲੀ ਵਿੱਚ ਦਾਖਲ ਕਰਾਉਣਾ ਪਿਆ। ਟਵੀਟ ਕਰਕੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਵਿੱਚ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਦਾ ਵੱਧ ਚੜ ਕੇ ਸਾਥ ਦਿੱਤਾ ਜਾਵੇ। ਜਦੋਂ ਉਹ ਠੀਕ ਹੋ ਗਏ ਤਾਂ ਉਹ ਮੈਦਾਨ ਵਿੱਚ ਵਾਪਸ ਪਰਤਣਗੇ।