– ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਬਰਨਾਲੇ ਤੋਂ ਕੈਂਸਲ ਹੋਇਆ ਮਲਟੀ ਸਪੈਸ਼ਲਟੀ ਹਸਪਤਾਲ – ਮਲਟੀ ਸਪੈਸ਼ਲਿਟੀ ਹਸਪਤਾਲ ਬਰਨਾਲਾ ਤੋਂ ਕੈਂਸਲ ਹੋਣ ਦਾ ਜਵਾਬ ਲੋਕ ਜਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦੇਣਗੇ– ਕੇਵਲ ਢਿੱਲੋ
- Repoter 11
- 28 Oct, 2024 09:29
– ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਬਰਨਾਲੇ ਤੋਂ ਕੈਂਸਲ ਹੋਇਆ ਮਲਟੀ ਸਪੈਸ਼ਲਟੀ ਹਸਪਤਾਲ
– ਮਲਟੀ ਸਪੈਸ਼ਲਿਟੀ ਹਸਪਤਾਲ ਬਰਨਾਲਾ ਤੋਂ ਕੈਂਸਲ ਹੋਣ ਦਾ ਜਵਾਬ ਲੋਕ ਜਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦੇਣਗੇ– ਕੇਵਲ ਢਿੱਲੋ
ਬਰਨਾਲਾ
ਸਿਹਤ ਅਤੇ ਸਿੱਖਿਆ ਦੇਣ ਦਾ ਝੂਠਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਨੇ ਬਰਨਾਲੇ ਤੋਂ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ ਖੋਲਿਆ ਹੈ ਖੋਹ ਲਿਆ। ਇਸ ਦਾ ਜਵਾਬ ਹੁਣ ਲੋਕ ਵਿਧਾਨ ਸਭਾ ਹਲਕਾ ਬਰਨਾਲਾ ਦੀਆਂ 13 ਨਵੰਬਰ ਨੂੰ ਹੋ ਰਹੀ ਜਿਮਣੀ ਚੋਣ ਵਿੱਚ ਦੇਣਗੇ। ਇਹ ਗੱਲ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਤੇ ਜਿਮਣੀ ਚੋਣ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਕਹੀ। ਉਨਾਂ ਨੇ ਉਸ ਜਗਹਾ ਦਾ ਦੌਰਾ ਕੀਤਾ ਜਿੱਥੇ ਇਸ ਹਸਪਤਾਲ ਦਾ ਨੀਹ ਪੱਥਰ ਰਖਵਾਇਆ ਗਿਆ ਸੀ। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਹੰਡਿਆਇਆ ਦੇ ਬਿਲਕੁਲ ਕੋਲ ਨਗਰ ਕੌਂਸਲ ਬਰਨਾਲਾ ਦੀ ਜਗ੍ਹਾ ਵਿੱਚ ਇਸ ਦਾ ਨੀਹ ਪੱਥਰ ਰਖਵਾਇਆ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਮਿਹਨਤ ਸਦਕਾ ਬਰਨਾਲਾ ਵਿੱਚ ਮਲਟੀ ਸਪੈਸ਼ਲਟੀ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਸੀ। ਛੇ ਏਕੜ ਜਗਹਾ ਨੂੰ ਨਗਰ ਕੌਂਸਲ ਤੋਂ ਸਿਹਤ ਵਿਭਾਗ ਦੇ ਨਾਂ ਤੇ ਟਰਾਂਸਫਰ ਕਰਵਾਇਆ ਸੀ ਅਤੇ ਕਰੋੜਾਂ ਰੁਪਏ ਇਸ ਲਈ ਜਾਰੀ ਕਰਵਾਏ ਸੀ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਪੂਰੀ ਤਰਹਾਂ ਵਿਸਾਰ ਦਿੱਤਾ ਗਿਆ। ਉਨਾ ਕਿਹਾ ਕਿ ਅਗਰ ਇਹ ਹਸਪਤਾਲ ਬਣ ਜਾਂਦਾ ਤਾਂ ਇਸ ਦਾ ਲਾਭ ਲੋਕਾਂ ਨੂੰ ਹੋਣਾ ਸੀ ਕਿਉਂਕਿ ਇਹ ਦਿੱਲੀ ਲੈਵਲ ਦਾ ਹਸਪਤਾਲ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਨੂੰ ਸਿਰਫ ਇਸ ਲਈ ਰੋਕ ਦਿੱਤਾ ਕਿਉਂਕਿ ਇਸ ਹਸਪਤਾਲ ਦੇ ਬਣਨ ਨਾਲ ਇਸ ਦਾ ਕ੍ਰੈਡਿਟ ਕੇਵਲ ਸਿੰਘ ਢਿੱਲੋ ਨੂੰ ਜਾਣਾ ਸੀ। ਸਿਰਫ ਘਟੀਆ ਰਾਜਨੀਤੀ ਕਰਕੇ ਲੋਕਾਂ ਦਾ ਆਮ ਆਦਮੀ ਪਾਰਟੀ ਨੇ ਵੱਡਾ ਨੁਕਸਾਨ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਦਾ ਜਵਾਬ ਆਮ ਆਦਮੀ ਪਾਰਟੀ ਨੂੰ ਦੇਣਾ ਪਵੇਗਾ। ਇਸ ਮੌਕੇ ਤੇ ਕਰਨ ਢਿੱਲੋਂ, ਨਰਿੰਦਰ ਗਰਗ ਨੀਟਾ, ਰਜਿੰਦਰ ਉਪਲ, ਅਸ਼ਵਨੀ ਆਸ਼ੂ ਆਦੀ ਹਾਜ਼ਰ ਸਨ।