:

ਬਰਨਾਲਾ ਸੀਟ ਤੇ ਕੀ ਕਹਿੰਦਾ ਹੈ ਸੱਟਾ ਬਾਜ਼ਾਰ, ਕਿਸ ਨੇ ਕਿਸ ਦੀ ਵਧਾਈ ਚਿੰਤਾ


ਬਰਨਾਲਾ ਸੀਟ ਤੇ ਕੀ ਕਹਿੰਦਾ ਹੈ ਸੱਟਾ ਬਾਜ਼ਾਰ, ਕਿਸ ਨੇ ਕਿਸ ਦੀ ਵਧਾਈ ਚਿੰਤਾ 


ਬਰਨਾਲਾ 


ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ 13 ਨਵੰਬਰ ਨੂੰ ਹੋ ਰਹੀ ਹੈ। ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਸੰਗਰੂਰ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਬਰਨਾਲਾ ਦੀ ਸੀਟ ਖਾਲੀ ਹੋ ਗਈ ਸੀ। ਜਿਸ ਦੀ ਜਿਮਣੀ ਚੋਣ ਹੁਣ ਹੋ ਰਹੀ ਹੈ। ਇਹ ਜਿਮਨੀ ਚੋਣ ਬੇਹੱਦ ਰੋਚਕ ਬਣੀ ਹੋਈ ਹੈ। ਹਰ ਵਾਰ ਦੀ ਤਰਾਂ ਸੱਟਾਂ ਬਾਜ਼ਾਰ ਨੇ ਆਪਣੀ ਪਹਿਲੀ ਭਵਿੱਖਬਾਣੀ ਇਹ ਸੀਟ ਨੂੰ ਲੈ ਕੇ ਕੀਤੀ ਹੈ। ਜਿਸ ਵਿੱਚ ਵੱਡਾ ਉਲਟ ਫੇਰ ਦਿਖ ਰਿਹਾ ਹੈ। 

– ਕਿੰਨਾ ਕੁ ਸਹੀ ਹੁੰਦਾ ਹੈ ਸੱਟਾ ਬਾਜ਼ਾਰ ਦਾ ਅਨੁਮਾਨ 

ਭਾਰਤ ਵਿੱਚ ਚੋਣਾਂ  ਦੇ ਰਿਜਲਟ ਦਾ ਭਵਿੱਖਬਾਣੀ ਕਰਨਾ ਸੱਟਾ ਬਾਜ਼ਾਰ ਦਾ ਸ਼ੁਰੂ ਤੋਂ ਰੁਝਾਨ ਰਿਹਾ ਹੈ। ਬੀਤੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਸਾਰੇ ਮੀਡੀਆ ਹਾਊਸ ਭਾਰਤੀ ਜਨਤਾ ਪਾਰਟੀ ਨੂੰ 350 ਤੋਂ ਲੈ ਕੇ 400 ਸੀਟਾਂ ਦੇ ਰਹੇ ਸਨ ਤਾਂ ਉਸ ਵਕਤ ਸੱਟਾ ਬਾਜ਼ਾਰ ਨੇ ਕਦੇ ਵੀ ਭਾਰਤੀ ਜਨਤਾ ਪਾਰਟੀ ਨੂੰ 250 ਤੋਂ ਉੱਪਰ ਦਾ ਆਂਕੜਾ ਪਾਰ ਨਹੀਂ ਕਰਵਾਇਆ ਸੀ। ਅਤੇ ਰਿਜਲਟ ਦੇ ਦੌਰਾਨ ਇਹ ਬਿਲਕੁਲ ਸਹੀ ਸਾਬਤ ਹੋਇਆ। ਸੱਟਾ ਬਾਜ਼ਾਰ ਦੇ ਜਾਣਕਾਰ ਦੱਸਦੇ ਹਨ ਕਿ ਸੱਟਾ ਬਾਜ਼ਾਰ ਲੋਕਾਂ ਦੇ ਵਿੱਚ ਚੱਲ ਰਹੀ ਚਰਚਾ ਤੋਂ ਅਨੁਮਾਨ ਲਾ ਕੇ ਹੀ ਆਪਣੀ ਘੋਸ਼ਣਾ ਕਰਦਾ ਹੈ। ਜੋ ਲਗਭਗ ਸਹੀ ਸਾਬਤ ਹੁੰਦੀ ਹੈ। ਕਿਉਂਕਿ ਸੱਟਾ ਬਾਜ਼ਾਰ ਦੇ  ਧੰਦੇ ਦੇ ਨਾਲ ਜੁੜੇ ਹੋਏ ਲੋਕ ਦੇਸ਼ ਦੇ ਕੋਨੇ ਕੋਨੇ ਵਿੱਚ ਬੈਠੇ ਹਨ। 

– ਜਿਮਨੀ ਚੋਣਾਂ ਵਿੱਚ ਆਜਾਦ ਉਮੀਦਵਾਰ ਨੇ ਆਪ ਦੀ ਰਾਜਧਾਨੀ ਵਿੱਚ ਪਾਇਆ ਡੈਂਟ 

ਸੱਟਾ ਬਾਜ਼ਾਰ ਦੇ ਪਹਿਲੇ ਰੁਝਾਨ ਮੁਤਾਬਕ ਇਸ ਵਾਰ ਫਿਲਹਾਲ ਤੱਕ ਦੇ ਅਨੁਮਾਨ  ਆਮ ਆਦਮੀ ਪਾਰਟੀ ਨੂੰ ਥੋੜੀ ਚਿੰਤਾ ਵਿੱਚ ਪਾ ਸਕਦੇ ਹਨ। ਆਮ ਆਦਮੀ ਪਾਰਟੀ ਦਾ ਪਾਰਟੀ ਦੇ ਗਠਨ ਤੋਂ ਲੈ ਕੇ ਹੁਣ ਤੱਕ ਬਰਨਾਲਾ ਸੀਟ ਤੇ ਮਜਬੂਤ ਦਬਦਬਾ ਰਿਹਾ ਹੈ। ਜੇਕਰ ਸਾਲ 2022 ਵਿੱਚ ਹੋਈਆਂ ਲੋਕ ਸਭਾ ਹਲਕਾ ਸੰਗਰੂਰ ਦੀਆਂ ਜਿਮਨੀ ਚੋਣਾਂ ਨੂੰ ਛੱਡ ਦਈਏ ਤਾਂ ਸਾਲ 2014 ਦੀ ਲੋਕ ਸਭਾ ਚੋਣਾਂ, ਸਾਲ 2017 ਦੀਆਂ ਵਿਧਾਨ ਸਭਾ, ਸਾਲ 2019 ਦੀ ਲੋਕ ਸਭਾ, ਸਾਲ 2022 ਦੀ ਵਿਧਾਨ ਸਭਾ ਅਤੇ ਸਾਲ 2024 ਦੀ ਲੋਕ ਸਭਾ ਕਦੇ ਵੀ ਆਮ ਆਦਮੀ ਪਾਰਟੀ ਬਰਨਾਲੇ ਤੋਂ ਦੂਜੇ ਨੰਬਰ ਤੇ ਨਹੀਂ ਆਈ
 ਬਲਕਿ ਹਮੇਸ਼ਾ ਝੰਡੀ ਰਹੀ ਹੈ। ਲੇਕਿਨ ਜਾਣਕਾਰ ਦੱਸਦੇ ਹਨ ਕਿ ਗੁਰਦੀਪ ਸਿੰਘ ਬਾਠ ਦੇ ਆਜ਼ਾਦ ਉਮੀਦਵਾਰ ਖੜੇ ਹੋਣ ਤੋਂ ਬਾਅਦ ਹੁਣ ਆਂਕੜੇ ਪੂਰੀ ਤਰ੍ਹਾਂ ਬਦਲ ਜਾਣ ਦੀ ਸੰਭਾਵਨਾ ਹੈ। ਸੱਟਾ ਬਾਜ਼ਾਰ ਦੇ ਸੂਤਰਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਦਾ ਗਰਾਫ ਨੂੰ ਕੁਝ ਧੱਕਾ ਲੱਗਿਆ ਹੈ।  ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸਾਰੇ ਯੋਧੇ ਆਪਣੇ ਰੁੱਸਿਆਂ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ। ਜਿਸ ਉਹ ਕੁਝ ਕਾਮਯਾਬ ਹੋਏ ਹਨ।