:

Big breaking– ਬਰਨਾਲਾ – ਬੀਜੇਪੀ ਦਾ ਵੱਡਾ ਚੇਹਰਾ ਅੱਜ ਕਰੇਗਾ ਆਪ ਨੂੰ ਜੁਆਇੰਨ


Big breaking– ਬਰਨਾਲਾ –  ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਨੂੰ ਅੱਜ ਦੇਣਗੇ ਝਟਕਾ 

ਗੁਰਵਿੰਦਰ ਸਿੰਘ. ਬਰਨਾਲਾ

ਵਿਧਾਨ ਸਭਾ ਹਲਕਾ ਬਰਨਾਲਾ ਦਾ ਬੀਜੇਪੀ ਦਾ ਵੱਡਾ ਚੇਹਰਾ ਅੱਜ ਆਪ ਜੁਆਇੰਨ ਕਰੇਗਾ। ਇਸ ਦੀ ਪੂਰੀ ਤਿਆਰੀ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਵਿੱਚ ਆਪਣੇ ਰੋਡ ਸ਼ੋ ਦੇ ਦੌਰਾਨ ਬੀਜੇਪੀ ਦੇ ਇੱਕ ਵੱਡੇ ਥੰਮ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਰਹਿ ਚੁੱਕੇ ਅਤੇ ਨਗਰ ਕੌਂਸਲਰ ਬਰਨਾਲਾ ਰਹਿ ਚੁੱਕੇ ਲੀਡਰ ਨੂੰ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਬਰਨਾਲਾ ਦੀ ਬੀਜੇਪੀ ਵੱਲੋਂ ਵੱਡੀ ਚੋਣ ਲੜ ਚੁੱਕੇ ਦੱਸੇ ਜਾ ਰਹੇ ਹਨ। ਬੀਜੇਪੀ ਵੱਲੋਂ ਵਿਧਾਨ ਸਭਾ ਦੀ ਟਿਕਟ ਨਾ ਮਿਲਣ ਨੂੰ ਲੈ ਕੇ ਅਤੇ ਬੀਜੇਪੀ ਦੇ ਪੁਰਾਣੇ ਲੀਡਰਾਂ ਨੂੰ ਅੱਖੋ ਪਰੋਖਾ ਕੀਤੇ ਜਾਣ ਤੋਂ ਬਾਅਦ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਨਰਾਜ ਚਲੇ ਆ ਰਹੇ ਇਹ ਲੀਡਰ ਆਪਣੇ ਕਈ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਨ। ਇਸ ਦੀ ਪੁਸ਼ਟੀ ਕਰਦਿਆਂ ਹੋਇਆ ਉਹਨਾਂ ਕਿਹਾ ਕਿ ਪਾਰਟੀ ਨੂੰ ਉਹਨਾਂ ਨੇ ਬਹੁਤ ਮਿਹਨਤ ਨਾਲ ਬਣਾਇਆ ਹੈ ਲੇਕਿਨ ਕਾਂਗਰਸ ਤੋਂ ਆਏ ਲੋਕਾਂ ਨੂੰ ਉਹਨਾਂ ਦੇ ਉੱਪਰ ਬਿਠਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਦਾ ਮੂੰਹ ਭੰਗ ਹੋ ਗਿਆ ਹੈ।