:

ਮੀਤ ਹੇਅਰ ਦਾ ਘਰ ਘੇਰਨ ਆਏ ਅਧਿਆਪਕਾਂ ਨਾਲ ਪੁਲਿਸ ਦੀਆਂ ਜਬਰਦਸਤ ਝੜਪਾਂ


ਮੀਤ ਹੇਅਰ ਦਾ ਘਰ ਘੇਰਨ ਆਏ ਅਧਿਆਪਕਾਂ ਨਾਲ ਪੁਲਿਸ ਦੀਆਂ ਜਬਰਦਸਤ ਝੜਪਾਂ

ਬਰਨਾਲਾ 

ਸਾਬਕਾ ਕੈਬਨਟ ਮੰਤਰੀ ਪੰਜਾਬ ਅਤੇ ਮੌਜੂਦਾ ਸੰਗਰੂਰ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਘਰ ਘੇਰਨ ਆਏ ਅਧਿਆਪਕਾਂ ਦੀਆਂ ਪੁਲਿਸ ਨਾਲ ਜਬਰਦਸਤ ਝੜਪਾਂ ਹੋਈਆਂ। ਜਿਸ ਨਾਲ ਮਾਹੌਲ ਤਨਾਵਪੂਰਨ ਹੋ ਗਿਆ। ਅਧਿਆਪਕਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਦੀ ਗੱਲ ਸੁਣੇ। ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਹੁਣ ਨਾ ਉਹਨਾਂ ਨਾਲ ਮੀਟਿੰਗ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਉਹਨਾਂ ਦੀ ਜਾਇਜ਼ ਮੰਗ ਮੰਨਣ ਨੂੰ ਤਿਆਰ ਹਨ। ਸਰਕਾਰ ਬਣਨ ਤੋਂ ਪਹਿਲਾਂ ਮੀਤ ਹੇਅਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਧਰਨੇ ਵਿੱਚ ਆ ਕੇ ਬੈਠਦੇ ਸਨ ਲੇਕਿਨ ਹੁਣ ਉਹਨਾਂ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹਨ। ਜਿਸ ਦੇ ਚਲਦਿਆਂ ਉਹਨਾਂ ਵਿੱਚ ਰੋਸ਼ ਹੈ। ਜਦੋਂ ਮੀਤ ਹੇਅਰ ਦੇ ਘਰ ਵੱਲ ਅਧਿਆਪਕ ਵਧ ਰਹੇ ਸਨ ਤਾਂ ਪੁਲਿਸ ਨਾਲ ਉਹਨਾਂ ਦੀਆਂ ਜ਼ਬਰਦਸਤ ਝੜਪਾਂ ਹੋਈਆਂ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਲੇਡੀਜ ਅਧਿਆਪਕਾਂ ਦੀਆਂ ਚੁੰਨੀਆਂ ਫੱਟ ਗਈਆਂ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੈ ਗਈਆਂ।