ਕਚੈਰੀਆ 'ਚ ਮਜਦੂਰਾਂ ਦੁਆਰਾ ਲਗਾਇਆ ਮੋਰਚਾ
- Reporter 12
- 15 Sep, 2023 05:33
ਕਚੈਰੀਆ 'ਚ ਮਜਦੂਰਾਂ ਦੁਆਰਾ ਲਗਾਇਆ ਮੋਰਚਾ
ਬਰਨਾਲਾ 15 ਸਤੰਬਰ
ਮਾਨ ਸਰਕਾਰ ਪੰਜਾਬ ਚ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਭੋਗ ਪਾਉਣ ਦੇ ਰਾਹ ਤੁਰੀ। ਇਹ ਦੋਸ਼ ਅੱਜ ਇਥੇ ਕਚਹਿਰੀ ਚੌਂਕ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਕੀਤੀ ਜ਼ਿਲਾ ਪੱਧਰੀ ਵਿਸ਼ਾਲ ਮਜ਼ਦੂਰ ਸਮਾਜ ਏਕਤਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ ਨੇ ਲਾਏ।
ਇਸ ਮੌਕੇ ਬੋਲਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਚੋਣਾਂ ਵਿੱਚ ਇੱਕ ਹਜ਼ਾਰ ਮਹੀਨਾ ਦੇਣ ਦੇ ਨਾਂ ਤੇ ਮਾਨ ਸਰਕਾਰ ਨੇ ਔਰਤਾਂ ਨਾਲ ਸੱਭ ਤੋਂ ਵੱਡੀ ਠੱਗੀ ਮਾਰੀ ਹੈ। ਅਤੇ ਆਪ ਸਰਕਾਰ ਦੇ ਰਾਜ ਵਿੱਚ ਜੰਗੀਰਦਾਰਾ ਦੀਆਂ ਮੋਟਰਾਂ ਨੂੰ ਇੱਕ ਰੁਪਏ ਦਾ ਬਿੱਲ ਨਹੀਂ ਪਰ ਬੇਜ਼ਮੀਨੇ ਦਿਹਾੜੀਦਾਰ ਨੂੰ 20,20 ਹਜ਼ਾਰ ਦੇ ਬਿੱਲ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਤੇ ਮਾਨ ਨੇ ਜ਼ੋ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ ਸਭ ਝੂਠੇ ਨਿਕਲੇ ਹਨ। ਉਨ੍ਹਾਂ ਕਿਹਾ 100 ਦਿਨਾਂ ਵਿੱਚ ਨਸ਼ਾ ਬੰਦ ਕਰਨ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਮਾਨ ਦੇ ਰਾਜ ਵਿਚ ਨਸ਼ਾ ਆਮ ਹੋ ਚੁਕਿਆ ਹੈ। ਉਨ੍ਹਾਂ ਕਿਹਾ ਪੰਜਾਬ ਦੇ ਇਤਿਹਾਸ ਵਿਚ ਭਗਵੰਤ ਮਾਨ ਪਹਿਲਾਂ ਮੁੱਖ ਮੰਤਰੀ ਹੈ ਜਿਸ ਨੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨਾ ਤਾਂ ਦੂਰ ਦਲਿਤਾਂ, ਮਜ਼ਦੂਰਾਂ ਵਾਰੇ ਗੱਲ ਤੱਕ ਨਹੀਂ ਕੀਤੀ। ਅਤੇ ਪਿਛਲੀਆਂ ਸਰਕਾਰਾਂ ਤੋਂ ਸੰਘਰਸ਼ਾਂ ਤੇ ਕੁਰਬਾਨੀਆਂ ਨਾਲ ਹਾਸਿਲ ਕੀਤੀਆਂ ਮਜ਼ਦੂਰ ਸਹੂਲਤਾਂ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਭ੍ਰਿਸ਼ਟਾਚਾਰ ਦੇ ਖਿਲਾਫ਼ ਬੋਲਣ ਵਾਲ਼ਾ ਮੁੱਖ ਮੰਤਰੀ ਮਾਨ ਰਿਜ਼ਰਵੇਸ਼ਨ ਚੋਰਾਂ ਖਿਲਾਫ ਚੁੱਪ ਹੈਂ। ਜੋ ਭਗਵੰਤ ਮਾਨ ਸਭ ਤੋਂ ਵੱਡਾ ਦੋਗਲਾਪਣ ਹੈਂ।ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਬੱਚੇ ਨੂੰ ਜਨਮ ਤੋਂ ਲੈਕੇ ਡਿਗਰੀ ਤੱਕ ਵਧੀਆ ਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਪਰ ਹੁਣ ਸੱਤਾ ਉਪਰ ਆਉਂਣ ਤੋਂ ਬਾਅਦ ਮਾਨ ਸਰਕਾਰ ਵੱਲੋਂ ਸਕੂਲ ਆਫ ਐਮੀਨੈਸ ਅਤੇ ਮੁਹੱਲਾ ਕਲੀਨਕਾ ਦੇ ਨਾਂ ਤੇ ਪੰਜਾਬ ਅੰਦਰ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਭੋਗ ਪਾਉਣ ਦੇ ਰਾਹ ਤੁਰ ਪਈਂ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੀਆਂ ਗਰੰਟੀਆ ਨੂੰ ਲਾਗੂ ਕਰਾਉਣ, ਹਰ ਇਕ ਬੱਚੇ ਲਈ ਬਰਾਬਰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਫ਼ਤ ਕਰਾਉਣ ਅਤੇ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕਰਾਉਣ, ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾਉਣ ਅਤੇ ਵਾਧੂ ਜ਼ਮੀਨਾਂ ਬੇਜ਼ਮੀਨੇ ਦਲਿਤਾਂ ਗਰੀਬਾਂ ਚ ਵੰਡਾਉਣ ਲਈ, ਸਮੇਤ ਹੋਰ ਮਜ਼ਦੂਰ ਅਧਿਕਾਰਾਂ ਦੀ ਪ੍ਰਾਪਤੀ ਲਈ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੀ ਲੁੱਟ ਅਤੇ ਜ਼ਬਰ ਦੀਆਂ ਨੀਤੀਆਂ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਸਮਾਜਿਕ ਏਕਤਾ ਪਾਵਰ ਖੜੀ ਕਰਨ ਲਈ ਮਜ਼ਦੂਰ ਮੁਕਤੀ ਮੋਰਚਾ ਪੂਰੇ ਪੰਜਾਬ ਅੰਦਰ ਮੁਹਿੰਮ ਚਲਾਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ ਸਮਾਜ ਪੂੰਜੀਵਾਦੀ ਪਾਰਟੀਆਂ ਦਾ ਖਹਿੜਾ ਛੱਡ ਆਪਣੀ ਆਜ਼ਾਦ ਸਿਆਸੀ ਤਾਕਤ ਖੜ੍ਹੀ ਕਰਨ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਸਿੰਗਰਾਂ ਸਿੰਘ ਚੋਹਾਨ ਕੇ, ਰਾਜਵਿੰਦਰ ਕੌਰ ਧੌਲਾ, ਮਨਦੀਪ ਸਿੰਘ ਭਦੌੜ, ਜਗਰਾਜ ਸਿੰਘ ਤਾਜੋਕੇ, ਨਾਨਕ ਸਿੰਘ ਤਪਾ, ਗੁਰਜੰਟ ਸਿੰਘ ਖਾਲਸਾ ਢਿੱਲਵਾਂ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ ਮੱਖਣ ਸਿੰਘ ਰਾਮਗੜ੍ਹ