:

– ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਖਾਈ ਕਾਲੇ ਢਿੱਲੋ ਦੀ ਚੋਣ ਮੁਹਿੰਮ – ਝਾੜੂ ਖੜਾ ਕਰਨਾ ਬਹੁਤ ਮਾੜਾ ਹੁੰਦਾ ਤੇ ਉਹ ਗਲਤੀ ਪੰਜਾਬ ਤੋਂ ਹੋ ਗਈ– ਚਰਨਜੀਤ ਚੰਨੀ


– ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਖਾਈ ਕਾਲੇ ਢਿੱਲੋ ਦੀ ਚੋਣ ਮੁਹਿੰਮ 
– ਝਾੜੂ ਖੜਾ ਕਰਨਾ ਬਹੁਤ ਮਾੜਾ ਹੁੰਦਾ ਤੇ ਉਹ ਗਲਤੀ ਪੰਜਾਬ ਤੋਂ ਹੋ ਗਈ– ਚਰਨਜੀਤ ਚੰਨੀ 

ਬਰਨਾਲਾ 

20 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਜਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਹੱਕ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੋਟਾਂ ਮੰਗਣ ਆਏ। ਉਹਨਾਂ ਨੇ ਕਰੀਬ 10 ਮੀਟਿੰਗਾਂ ਨੂੰ ਸੰਬੋਧਨ ਕੀਤਾ। ਸੋਮਵਾਰ ਨੂੰ ਫਿਰ ਉਹ ਕਈ ਪਿੰਡਾਂ ਦਾ ਦੌਰਾ ਕਰਨਗੇ। ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਹਨ। ਪੰਜਾਬ ਦੀ ਅੱਧੀ ਆਬਾਦੀ ਬੀਬੀਆਂ ਭੈਣਾਂ ਨੂੰ ਹਜ਼ਾਰ ਰੁਪਏ ਦਾ ਝੂਠਾ ਵਾਅਦਾ ਕਰਕੇ ਉਹਨਾਂ ਨੇ ਵੋਟਾਂ ਲੈ ਲਈਆਂ ਪਰ ਹਜ਼ਾਰ ਰੁਪਿਆ ਨਹੀਂ ਦਿੱਤਾ। ਉਹਨਾਂ ਨੇ ਆਪਣੇ ਮਜ਼ਾਕ ਕੀ ਅੰਦਾਜ਼ ਵਿੱਚ ਕਿਹਾ ਕਿ ਜੇਕਰ ਆਪਾਂ ਘਰ ਦੇ ਵਿੱਚ ਝਾੜੂ ਨੂੰ ਸਿੱਧਾ ਖੜਾ ਕਰ ਦਈਏ ਤਾਂ ਇਹ ਬਹੁਤ ਮਾੜਾ ਹੁੰਦਾ ਹੈ ਪੰਜਾਬ ਤੋਂ ਗਲਤੀ ਨਾਲ ਇਹ  ਹੋ ਗਿਆ ਹੈ। ਜਿਸ ਦਾ ਨਤੀਜਾ ਆਪਾਂ ਸਾਰੇ ਭੁਗਤ ਰਹੇ ਹਾਂ। ਸੰਬੋਧਨ ਕਰਨ ਤੋਂ ਬਾਅਦ ਉਹਨਾਂ ਨੇ ਉਹ ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਲੱਕੀ ਪੱਖੋ ਦੇ ਘਰ ਪਹੁੰਚੇ। ਉਹਨਾਂ ਕਿਹਾ ਕਿ ਪੂਰੀ ਕਾਂਗਰਸ ਇੱਕਜੁੱਟ ਹੈ ਇਕੱਠੇ ਹੋ ਕੇ ਅਸੀਂ ਲੜਾਈ ਲੜ ਰਹੇ ਹਾਂ। ਪੰਜਾਬ ਦੀਆਂ ਚਾਰੇ ਸੀਟਾਂ ਤੇ ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ। ਉਹਨਾਂ ਕਿਹਾ ਕਿ ਪੰਜ ਉਮੀਦਵਾਰ ਜੋ ਬਰਨਾਲਾ ਵਿੱਚ ਚੋਣ ਲੜ ਰਹੇ ਹਨ ਕਾਲੇ ਢਿਲੋ ਦੇ ਮੁਕਾਬਲੇ ਕਿਧਰੇ ਵੀ ਨਜ਼ਰ ਨਹੀਂ ਆਉਂਦੇ।