:

ਕੇਵਲ ਸਿੰਘ ਢਿੱਲੋਂ ਵਲੋਂ ਹੰਡਿਆਇਆ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਪ੍ਰੋਜੈਕਟ ਰੱਦ ਕਰਵਾ ਕੇ ਆਪ ਸਰਕਾਰ ਨੇ ਹੰਡਿਆਇਆ ਅਤੇ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ : ਕੇਵਲ ਢਿੱਲੋਂ


ਕੇਵਲ ਸਿੰਘ ਢਿੱਲੋਂ ਵਲੋਂ ਹੰਡਿਆਇਆ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ
ਮਲਟੀਸਪੈਸ਼ਲਿਟੀ ਹਸਪਤਾਲ ਦਾ ਪ੍ਰੋਜੈਕਟ ਰੱਦ ਕਰਵਾ ਕੇ ਆਪ ਸਰਕਾਰ ਨੇ ਹੰਡਿਆਇਆ ਅਤੇ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ : ਕੇਵਲ ਢਿੱਲੋਂ

ਬਰਨਾਲਾ।

ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਹੰਡਿਆਇਆ ਕਸਬਾ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ। ਜਿਸ ਦੌਰਾਨ ਕਸਬੇ ਵਿੱਚੋਂ ਵੱਡਾ ਹੁੰਗਾਰਾ ਮਿਲਿਆ। ਇਸ ਦੌਰਾਨ ਉਹਨਾਂ ਕਸਬੇ ਦੇ ਲੋਕਾਂ ਨੂੰ 20 ਨਵੰਬਰ ਨੂੰ ਬੀਜੇਪੀ ਦੇ ਕਮਲ ਦੇ ਫ਼ੁੱਲ ਦੇ ਨਿਸ਼ਾਨ ਉਪਰ ਮੋਹਰ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹੰਡਿਆਇਆ ਦੇ ਲੋਕਾਂ ਨਾਲ 20 ਸਾਲਾਂ ਤੋਂ ਰਾਬਤਾ ਹੈ। ਕਸਬੇ ਦੇ ਲੋਕਾਂ ਦੀ ਹਰ ਗੱਲ ਪਹਿਲ ਦੇ ਆਧਾਰ ਤੇ ਉਹਨਾਂ ਪੂਰੀ ਕਰਵਾਈ ਹੈ। ਕਸਬੇ ਦੇ ਵੱਡੇ ਵਿਕਾਸ ਲਈ ਹੀ ਉਹਨਾਂ ਨੇ ਹੰਡਿਆਇਆ ਵਿਖੇ ਮਲਟੀਸਪੈਸ਼ਲਿਟੀ ਹਸਪਤਾਲ ਪਾਸ ਕਰਵਾਇਆ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਹਸਪਤਾਲ ਦਾ ਪ੍ਰੋਜੈਕਟ ਕੈਂਸਲ ਕਰਵਾ ਕੇ ਹੰਡਿਆਇਆ ਅਤੇ ਸਮੁੱਚੇ ਬਰਨਾਲਾ ਦੇ ਲੋਕਾਂ ਨਾਲ ਵੱਡਾ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਹਸਪਤਾਲ ਬਣ ਜਾਂਦਾ ਤਾਂ ਇਸ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਨਾਲ ਇੱਥੋਂ ਦੇ ਲੋਕਾਂ ਦੇ ਕਾਰੋਬਾਰ ਨੂੰ ਹੁਲਾਰਾ ਮਿਲਣਾ ਸੀ। ਪਰ ਆਪ ਸਰਕਾਰ ਦੀ ਮਾੜੀ ਸੋਚ ਨੇ ਲੋਕਾਂ ਤੋਂ ਵੱਡੀ ਸਹੂਲਤ ਖੋਹ ਲਈ ਹੈ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਫ਼ਤਵਾ ਮੇਰੇ ਹੱਕ ਵਿੱਚ ਦਿੱਤਾ ਤਾਂ ਇਹ ਹਸਪਤਾਲ ਮੁੜ ਬਣੇਗਾ ਅਤੇ ਲੋਕਾਂ ਨੁੰ ਸਿਹਤ ਸਹੂਲਤਾਂ ਜ਼ਰੂਰ ਮਿਲਣਗੀਆਂ।