:

– ਸੀਟ ਫਸ ਗਈ ਬਰਨਾਲੇ ਤੋਂ – ਬਾਠ ਨੇ ਰੋਕਿਆ ਆਮ ਆਦਮੀ ਪਾਰਟੀ ਦੀ ਇੱਕ ਤਰਫਾ ਜਿੱਤ ਦਾ ਰਥ


–  ਸੀਟ ਫਸ ਗਈ ਬਰਨਾਲੇ ਤੋਂ 
– ਬਾਠ ਨੇ ਰੋਕਿਆ ਆਮ ਆਦਮੀ ਪਾਰਟੀ ਦੀ ਇੱਕ ਤਰਫਾ ਜਿੱਤ ਦਾ ਰਥ

– ਬਹੁ ਕੋਨਾ ਹੋਇਆ ਮੁਕਾਬਲਾ

ਗੁਰਵਿੰਦਰ ਸਿੰਘ। ਬਰਨਾਲਾ 

ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਦਾ ਜਦੋਂ ਆਗਾਜ਼ ਹੋਇਆ ਸੀ ਉਦੋਂ ਸਧਾਰਨ ਤੌਰ ਤੇ ਇਹ ਸੀਟ ਆਮ ਆਦਮੀ ਪਾਰਟੀ ਦੀ ਪੱਕੀ ਸਮਝੀ ਜਾ ਰਹੀ ਸੀ। ਕਿਉਂਕਿ ਆਮ ਆਦਮੀ ਪਾਰਟੀ ਦਾ ਪਾਰਟੀ ਬਣਨ ਤੋਂ ਲੈ ਕੇ ਹੁਣ ਤੱਕ ਇਥੇ ਦਬਦਬਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਅੰਦਰੂਨੀ ਖਿੱਚਤਾਨ ਵਿੱਚ ਸੀਟ ਐਸੀ ਉਲਝੀ ਕਿ ਹੁਣ ਮੁਕਾਬਲਾ ਬਹੁ ਕੋਨੀ ਹੋ ਗਿਆ ਜਾਪਦਾ ਹੈ। 

ਜਿਸ ਦਿਨ ਤੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਇੱਕ ਸ਼ੇਅਰ ਪੂਰਾ ਚਰਚਾ ਵਿੱਚ ਰਿਹਾ ਹੈ 

ਮੱਖੀ ਉੱਡੇ ਨਾ ਸਿਰਹਾਣੇ ਤੋਂ, ਮੁੰਡਿਆ ਮਾਸੀ ਦੀਆ  ਸੀਟ ਫਸ ਗਈ ਬਰਨਾਲੇ ਤੋਂ 


ਦੱਸ ਦਈਏ ਕਿ ਬਾਗੀ ਹੋ ਕੇ ਚੋਣ ਨਾਲ ਲੜ ਰਹੇ ਗੁਰਦੀਪ ਬਾਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਨੂੰ ਸਾਬਕਾ ਮੰਤਰੀ ਮੀਤ ਹੇਅਰ ਦੀ ਮਾਸੀ ਦਾ ਮੁੰਡਾ ਦੱਸ ਰਹੇ ਹਨ। ਉਹਨਾਂ ਕਿਹਾ ਕਿ ਉਸ ਦੀ ਸਿਰਫ ਇਨੀ ਕੁਆਲਿਟੀ ਹੈ ਕਿ ਉਹ ਮੀਤ ਹੇਅਰ ਦਾ ਮਾਸੀ ਦਾ ਮੁੰਡਾ ਹੈ। ਬਲਕਿ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ ਦੂਜੇ ਆਗੂਆਂ ਵੱਲੋਂ ਇਸ ਦਾ ਖੰਡਨ ਕੀਤਾ ਗਿਆ ਹੈ ਅਤੇ ਗੁਰਦੀਪ ਬਾਠ ਨੂੰ ਚੈਲੰਜ ਕੀਤਾ ਗਿਆ ਹੈ ਕਿ ਲੇਕਿਨ ਗੁਰਦੀਪ ਬਾਠ ਨੇ ਕਿਹਾ ਕਿ 2017 ਦੀ ਚੋਣ ਵਿੱਚ ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਸੀ ਤਾਂ ਖੁਦ ਮੀਤ ਹੇਅਰ ਨੇ ਕਿਹਾ ਸੀ ਕਿ ਹਰਿੰਦਰ ਸਿੰਘ ਅਗਰ ਤੁਹਾਡੇ ਨਾਲ ਪ੍ਰਚਾਰ ਤੇ ਜਾਵੇਗਾ ਤਾਂ ਤੁਸੀਂ ਇਸ ਨੂੰ ਮੇਰੀ ਮਾਸੀ ਦਾ ਮੁੰਡਾ ਕਹਿ ਕੇ ਹੀ ਲੋਕਾਂ ਵਿੱਚ ਲੈ ਕੇ ਜਾਣਾ ਹੈ। 

– ਸਧਾਰਨ ਸੀਟ ਤੇ ਬਹੁ ਕੋਨਾ ਹੋਇਆ ਮੁਕਾਬਲਾ 

ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਰਾਜਨੀਤਿਕ ਪੰਡਿਤ ਕਿਆਸਕਾਰੀਆਂ ਲਗਾ ਰਹੇ ਸਨ ਕਿ ਗਿੱਦੜਵਾਹਾ ਸੀਟ ਫਸ ਸਕਦੀ ਹੈ ਲੇਕਿਨ ਬਰਨਾਲਾ ਸੀਟ ਆਮ ਆਦਮੀ ਪਾਰਟੀ ਦੀ ਸੀਟ ਹੈ। ਲੇਕਿਨ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਗੁਰਦੀਪ ਬਾਠ ਬਾਗੀ ਹੋ ਕੇ ਮੈਦਾਨ ਵਿੱਚ ਨਿਤਰ ਆਏ। ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ ਅਤੇ ਉਸ ਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਮੌਕੇ ਤੇ ਚੌਕਾ ਮਾਰਨ ਦਾ ਮੌਕਾ ਮਿਲ ਗਿਆ ਹੈ। ਰਾਜਨੀਤਿਕ ਪੰਡਿਤ ਹੁਣ ਇੱਥੇ ਬਹੁ ਕੋਨਾ ਮੁਕਾਬਲਾ ਦੱਸ ਰਹੇ ਹਨ ਦੱਸ ਦਈਏ ਕਿ ਬਰਨਾਲਾ ਵਿੱਚ ਕੁੱਲ 1 ਲੱਖ 80 ਹਜਾਰ ਵੋਟਰ ਹਨ ਅਤੇ ਲਗਭਗ ਇਕ ਲੱਖ ਦੇ ਕਰੀਬ ਵੋਟਰ ਸ਼ਹਿਰੀ ਹਨ।ਸ਼ਹਿਰੀ ਵੋਟਰਾਂ ਦੀ ਵੱਧ ਗਿਣਤੀ ਦੇ ਚਲਦਿਆਂ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਵੀ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ । ਇਸ ਦੇ ਨਾਲ ਹੀ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋਂ ਸਭ ਤੋਂ ਤੇਜ਼ੀ ਨਾਲ ਇਸ ਗੇਮ ਵਿੱਚ ਬਣ ਗਏ ਹਨ। ਗੁਰਦੀਪ ਬਾਠ ਨੂੰ ਆਮ ਆਦਮੀ ਪਾਰਟੀ ਦੇ ਪੁਰਾਣੇ ਵਫਾਦਾਰ ਸਾਥੀਆਂ ਦਾ ਸਾਥ ਹੈ। ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੇ ਨਾਲ ਤੁਰੇ ਸੀ ਉਹ ਸਾਰੇ ਚਾਹੇ ਸਰਕਾਰ ਦੇ ਕਿਸੇ ਨਾ ਕਿਸੇ ਦਬਾਅ ਵਿੱਚ ਆ ਕੇ ਉਸ ਤੋਂ ਪਾਸੇ ਹੋ ਗਏ ਹਨ। ਲੇਕਿਨ ਵੋਟ ਗੁਰਦੀਪ ਬਾਠ ਨੂੰ ਹੀ ਪਵੇਗੀ।

-------------------------
ਮੀਤ ਹੇਅਰ ਲਗਾਤਾਰ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਨਾਮ ਤੇ ਵੋਟ ਦੇਣ ਲਈ ਪ੍ਰੇਰਤ ਕਰ ਰਹੇ ਹਨ‌ ਪਰ ਵਿਕਾਸ ਕਾਰਜਾਂ ਦੇ ਨਾਮ ਤੇ ਬਰਨਾਲੇ ਦੇ ਲੋਕ ਕਿੰਨੀ ਕੁ ਵੋਟ ਦਿੰਦੇ ਹਨ ਇਹ ਬਰਨਾਲੇ ਦੀਆਂ ਵੋਟਾਂ ਦਾ ਇਤਿਹਾਸ ਪੜ੍ਹ ਕੇ ਪਤਾ ਲੱਗ ਸਕਦਾ ਹੈ।
------------------


– ਆਖਰੀ ਦਿਨ ਦੇ ਚੋਣ ਪ੍ਰਚਾਰ ਨੇ ਬਦਲ ਦਿੱਤੇ ਸਮੀਕਰਨ 

ਆਖਰੀ ਦਿਨ ਚੋਣ ਪ੍ਰਚਾਰ ਦੇ ਸਾਰੇ ਉਮੀਦਵਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਅਤੇ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ। ਆਮ ਆਦਮੀ ਸਭ ਤੋਂ ਵੱਡਾ ਇਕੱਠ ਕਰਨ ਵਿੱਚ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਭਾਰੂ ਰਹੇ। ਕਰੀਬ ਢਾਈ ਕਿਲੋਮੀਟਰ ਲੰਬਾ ਕਾਫਲਾ ਲੈ ਕੇ ਉਹਨਾਂ ਨੇ ਵੋਟਰਾਂ ਦੇ ਦਿਲ ਉੱਤੇ ਗਹਿਰੀ ਛਾਪ ਛੱਡ ਦਿੱਤੀ ਹੈ ਇਸ ਤੋਂ ਇਲਾਵਾ ਆਮ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਵੀ ਆਪਣੇ ਆਪ ਨੂੰ ਸਾਬਤ ਕਰਨ ਵਿੱਚ ਸਫਲ ਹੋਏ ਹਨ। ਇੰਟੈਲੀਜੈਂਸੀ ਰਿਪੋਰਟਾਂ ਮੁਤਾਬਕ ਇਹ ਸੀਟ ਬੇਹੱਦ ਰੋਚਕ ਹੈ। ਜੇਕਰ ਗੁਰਦੀਪ ਬਾਠ ਆਜ਼ਾਦ ਚੋਣ ਨਾ ਲੜਦੇ ਤਾਂ ਇਹ ਸੀਟ ਬਿਲਕੁਲ ਵੀ ਰੌਚਕ ਨਹੀਂ ਹੋਣੀ ਸੀ। ਹੁਣ ਸਭ ਦੀਆਂ ਨਜ਼ਰਾਂ ਇਸ ਉੱਤੇ ਹੀ ਟਿਕੀਆਂ ਹੋਈਆਂ ਹਨ। ਮੀਤ ਹੇਅਰ ਲਗਾਤਾਰ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਨਾਮ ਤੇ ਵੋਟ ਦੇਣ ਲਈ ਪ੍ਰੇਰਤ ਕਰ ਰਹੇ ਹਨ‌ ਪਰ ਵਿਕਾਸ ਕਾਰਜਾਂ ਦੇ ਨਾਮ ਤੇ ਬਰਨਾਲੇ ਦੇ ਲੋਕ ਕਿੰਨੀ ਕੁ ਵੋਟ ਦਿੰਦੇ ਹਨ ਇਹ ਬਰਨਾਲੇ ਦੀਆਂ ਵੋਟਾਂ ਦਾ ਇਤਿਹਾਸ ਪੜ੍ਹ ਕੇ ਪਤਾ ਲੱਗ ਸਕਦਾ ਹੈ।