:

ਸਰਬੱਤ ਦਾ ਭਲਾ ਟਰੱਸਟ ਵੱਲੋ ਇੱਕ ਲੱਖ ਪੰਜਾਹ ਦੀ ਰਾਸੀ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਸਹਾਇਤਾ ਵਜੋਂ ਵੰਡੀ - ਇੰਜ ਸਿੱਧੂ

0

ਸਰਬੱਤ ਦਾ ਭਲਾ ਟਰੱਸਟ ਵੱਲੋ  ਇੱਕ ਲੱਖ ਪੰਜਾਹ ਦੀ ਰਾਸੀ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ

ਸਹਾਇਤਾ ਵਜੋਂ ਵੰਡੀ - ਇੰਜ ਸਿੱਧੂ


ਬਰਨਾਲਾ  

  ਹਰ ਮਹੀਨੇ ਦੀ ਤਰਾ ਇਸ ਮਹੀਨੇ ਭੀ ਲੋੜਵੰਦ ਵਿਧਵਾਵਾਂ ਅਤੇ ਅੱਪਹਾਜਾ ਨੂੰ ਮਹੀਨਾਵਾਰ ਮੱਦਦ ਦੇ ਤੌਰ ਤੇ ਇੱਕ ਲੱਖ ਪੰਜਾਹ ਹਜਾਰ ਰੁਪਏ ਦੀ ਰਾਸ਼ੀ ਬੀਬੀ ਪ੍ਰਧਾਨ ਕੌਰ ਤਪ ਅਸਥਾਨ ਗੁਰੂ ਘਰ ਵਿਖੇ 150 ਲੋਕਾਂ ਨੂੰ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੀ ਬਰਨਾਲਾ ਇਕਾਈ ਵੱਲੋ ਵੰਡੀ ਗਈ | ਇਹ ਜਾਣਕਾਰੀ ਪ੍ਰੈਸ ਦੇ ਨਾ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਇੰਜ਼ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾਕਟਰ ਐਸ ਪੀ ਸਿੰਘ ਉਬਰਾਏ ਦੀ ਯੋਗ ਅਗਵਾਈ ਹੇਠ ਸਾਡੀ ਸੰਸਥਾ ਵੱਲੋ ਲੋਕ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ।ਸਿੱਧੂ ਨੇ ਦੱਸਿਆ ਕਿ ਬਹੁਤ ਜਲਦੀ ਬੱਚਿਆ ਨੂੰ ਪੀਣ ਵਾਲਾ ਸਾਫ ਪਾਣੀ ਮੁਹਾਇਆ ਕਰਵਾਉਣ ਲਈ ਅੱਧੀ ਦਰਜਨ ਦੇ ਕਰੀਬ ਸਕੂਲਾਂ ਵਿੱਚ ਹੈਵੀ ਡਿਊਟੀ ਆਰ ਓ ਸਿਸਟਮ ਬਰਨਾਲਾ ਜਿਲ੍ਹੇ ਅੰਦਰ ਸਾਡੀ ਸੰਸਥਾ ਵੱਲੋ ਲਗਵਾਏ ਜਾ ਰਹੇ ਹਨ ਅਤੇ ਤਕਰੀਬਨ ਦੋ ਮਹੀਨੇ ਅੰਦਰ ਤਿੰਨ ਸਿਲਾਈ ਸੈਟਰ ਗਰੀਬ ਲੜਕੀਆਂ ਨੂੰ ਮੁਫਤ ਸਿਲਾਈ ਸਿਖਾਉਣ ਲਈ ਖੋਲ੍ਹੇ ਜਾ ਰਹੇ ਹਨ | ਜਿਸ ਵਿੱਚ ਲੜਕੀਆਂ ਨੂੰ 6 ਮਹੀਨੇ ਟਰੇਨਿੰਗ ਉਪਰੰਤ ਆਈ ਐਸ ਓ ਮਾਨਤਾ ਪ੍ਰਾਪਤ ਸਰਟੀਫਿਕੇਟ ਸੰਸਥਾ ਵੱਲੋ ਜਾਰੀ ਕੀਤਾ ਜਾਵੇਗਾ। ਅਤੇ ਲੜਕੀਆਂ ਦੀ ਆਤਮ ਨਿਰਭਰਤਾ ਲਈ ਇਹ ਸਰਟੀਫੀਕੇਟ ਅਹਿਮ ਰੋਲ ਅਦਾ ਕਰਨਗੇ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਜਥੇਦਾਰ ਸਰਪੰਚ ਗੁਰਮੀਤ ਸਿੰਘ ਧੌਲਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਸੂਬੇਦਾਰ ਸਰਬਜੀਤ ਸਿੰਘ ਹੌਲਦਾਰ ਬਸੰਤ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਗੁਰਦੇਵ ਸਿੰਘ ਮੱਕੜ ਆਦਿ ਮੈਬਰ ਹਾਜਰ ਸਨ।