:

Big breaking–ਵੋਟਾਂ ਵਾਲੇ ਦਿਨ ਕੱਚਾ ਕਾਲਜ ਰੋਡ ਤੇ ਹੋਏ ਹੰਗਾਮੇ ਦੇ ਸੰਬੰਧ ਵਿੱਚ ਪੰਜ ਕਾਂਗਰਸੀਆਂ ਦੇ ਪੁਲਿਸ ਨੇ ਪਾਇਆ ਪਰਚਾ


ਵੋਟਾਂ ਵਾਲੇ ਦਿਨ ਕੱਚਾ ਕਾਲਜ ਰੋਡ ਤੇ ਹੋਏ ਹੰਗਾਮੇ ਦੇ ਸੰਬੰਧ ਵਿੱਚ ਪੰਜ ਕਾਂਗਰਸੀਆਂ ਦੇ ਪੁਲਿਸ ਨੇ ਪਾਇਆ ਪਰਚਾ

 ਬਰਨਾਲਾ

 20 ਨਵੰਬਰ ਨੂੰ ਵੋਟਾਂ ਵਾਲੇ ਦਿਨ ਸ਼ਾਮ ਨੂੰ ਮਹੇਸ਼ ਕੁਮਾਰ ਲੋਟਾ ਦੀ ਦੁਕਾਨ ਅੱਗੇ ਹੋਏ ਹੰਗਾਮੇ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਕਾਂਗਰਸੀਆਂ ਦੇ ਪਰਚਾ ਦਰਜ ਕਰ ਲਿਆ ਹੈ। ਇਸ ਸੰਬੰਧ ਵਿੱਚ ਪੁਲਿਸ ਨੇ ਮਹੇਸ਼ ਕੁਮਾਰ ਲੋਟਾ,  ਟਿਕੂ ਸਿੰਘ, ਬਲਦੇਵ ਸਿੰਘ ਭੁੱਚਰ, ਸਾਬਕਾ ਜ਼ਿਲ੍ਹਾ ਪ੍ਰਧਾਨ ਲੱਕੀ ਪੱਖੋਂ ਅਤੇ ਪ੍ਰਦੀਪ ਸਿੰਘ ਤੇ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੂੰ ਕੁਸ਼ਲਦੀਪ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਉਸ ਦੇ ਉਮੀਦਵਾਰ ਤੇ ਚੋਣ ਪ੍ਰਚਾਰ ਸਬੰਧੀ ਬਰਨਾਲੇ ਆਇਆ ਹੋਇਆ ਸੀ। ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਮਹੇਸ਼ ਕੁਮਾਰ ਲੋਟਾ ਕੱਚਾ ਕਾਲਜ ਰੋਡ ਆਪਣੇ ਦਫਤਰ ਵਿੱਚ ਲੋਕਾਂ ਨੂੰ ਪੈਸੇ ਵੰਡ ਰਿਹਾ ਹੈ। ਪੁਲਿਸ ਨੂੰ ਨਾਲ ਲੈ ਕੇ ਉਹ ਇਸ ਮਾਮਲੇ ਦੀ ਜਾਂਚ ਕਰਨ ਆਏ ਸਨ ਜਦੋਂ ਉਹ ਪਹੁੰਚ ਪੁਲਿਸ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਤਾਂ ਉਕਤ ਕਾਂਗਰਸੀਆਂ ਨੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ। ਇਸ ਸੰਬੰਧ ਵਿੱਚ ਕਾਂਗਰਸੀ ਆਗੂਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਇਹ ਪਰਚਾ ਹੈ। ਆਮ ਆਦਮੀ ਪਾਰਟੀ ਦੇ ਆਗੂ ਸਿੱਧੇ ਤੌਰ ਤੇ ਉਹਨਾਂ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਬਲਕਿ ਪਿੱਛੇ ਹੋ ਕੇ ਕਿਸੇ ਦੇ ਮੋਢਿਆਂ ਤੇ ਰੱਖ ਕੇ ਹੁਣ ਚਲਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ ਸਾਰੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੌਜੂਦ ਹੈ। ਉਹ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦਾ ਰੁੱਖ ਕਰਨਗੇ।

------- 

 ਝੂਠੇ ਬਿਆਨਾਂ ਦੇ ਅਧਾਰ ਤੇ ਹੋਇਆ ਪਰਚਾ – ਮਹੇਸ਼ ਕੁਮਾਰ ਲੋਟਾ

 ਕਾਂਗਰਸ ਦੇ ਬਲਾਕ ਬਰਨਾਲਾ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾਂ ਨੇ ਕਿਹਾ ਕਿ ਝੂਠੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਹ ਪਰਚਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਸਾਰੀ ਸੀਸੀਟੀਵੀ ਫੁਟੇਜ ਅਤੇ ਬਹੁਤ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਬਣਾਈ ਗਈ ਵੀਡੀਓ ਵਿੱਚ ਕਿਤੇ ਵੀ ਇਹ ਸਾਬਤ ਨਹੀਂ ਹੁੰਦਾ ਕਿ ਉਹਨਾਂ ਵੱਲੋਂ ਸੰਬੰਧਿਤ ਵਿਅਕਤੀਆਂ ਤੇ ਹਮਲਾ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਇਹ ਇੱਕ ਰਾਜਨੀਤਿਕ ਰੰਜਿਸ਼ ਹੈ। ਇਸ ਦਾ  ਕਾਨੂੰਨੀ ਰੂਪ ਵਿੱਚੋਂ ਮੁਕਾਬਲਾ ਕਰਨਗੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਵੀ ਉਹਨਾਂ ਤੇ ਇੱਕ ਸੋਨੇ ਦੀ ਚੇਨ ਖਿੱਚਣ ਦਾ ਪਰਚਾ ਪਾਇਆ ਸੀ। ਇੱਕ ਵਾਰ ਫਿਰ ਝੂਠਾ ਪਰਚਾ ਦਰਜ ਕੀਤਾ ਗਿਆ ਹੈ।