ਦੇਖੋ! ਕਿਸ ਕਿਸ ਰਾਉਂਡ ਵਿੱਚ ਹੋਵੇਗੀ ਤੁਹਾਡੇ ਬੂਥ ਦੀਆ ਵੋਟਾਂ ਦੀ ਗਿਣਤੀ, ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਗਿਣਤੀ
- Repoter 11
- 23 Nov, 2024 01:01
ਦੇਖੋ! ਕਿਸ ਕਿਸ ਰਾਉਂਡ ਵਿੱਚ ਹੋਵੇਗੀ ਤੁਹਾਡੇ ਬੂਥ ਦੀਆ ਵੋਟਾਂ ਦੀ ਗਿਣਤੀ,
ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਗਿਣਤੀ
ਬਰਨਾਲਾ
ਬਰਨਾਲੇ ਦਾ ਅਗਲਾ ਐਮਐਲਏ ਕੌਣ ਹੋਵੇਗਾ, ਆਮ ਆਦਮੀ ਪਾਰਟੀ ਆਪਣੀ ਇੱਜਤ ਬਚਾ ਲਵੇਗੀ ਜਾਂ ਆਮ ਆਦਮੀ ਪਾਰਟੀ ਦੇ ਗੜ ਵਿੱਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਇਹ ਫੈਸਲਾ ਅਗਲੇ ਕੁਝ ਘੰਟਿਆਂ ਵਿੱਚ ਹੋਣ ਜਾ ਰਿਹਾ ਹੈ। ਲੋਕਤੰਤਰ ਵਿੱਚ ਸਭ ਤੋਂ ਉੱਪਰ ਜਨਤਾ ਹੁੰਦੀ ਹੈ ਅਤੇ ਜਨਤਾ ਦਾ ਫੈਸਲਾ ਵੋਟਿੰਗ ਮਸ਼ੀਨਾਂ ਦੇ ਵਿੱਚ ਪਿਆ ਹੈ।
ਕੁਲ 16 ਰਾਊਂਡ ਵਿੱਚ ਈਵੀਐਮ ਮਸ਼ੀਨਾਂ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ। ਹਰੇਕ ਰਾਊਂਡ ਵਿੱਚ 14 ਮਸ਼ੀਨਾਂ ਦੀਆ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਕੁੱਲ 16 ਰਾਊਂਡ ਹੋਣਗੇ। ਪਹਿਲੇ 15 ਰਾਉਂਡਾਂ ਦੇ ਹਰੇਕ ਰਾਊਂਡ ਵਿੱਚ 14 ਵੋਟਿੰਗ ਮਸ਼ੀਨਾਂ ਦੀ ਗਿਣਤੀ ਹੋਵੇਗੀ ਅਤੇ ਆਖਰੀ ਰਾਊਂਡ ਵਿੱਚ ਦੋ ਵੋਟਿੰਗ ਮਸ਼ੀਨਾਂ ਦੀ ਗਿਣਤੀ ਹੋਵੇਗੀ।
ਤੁਹਾਡਾ ਬੂਥ ਕਿਸ ਰਾਉਂਡ ਵਿੱਚ ਆਵੇਗਾ, ਦੇਖੋ
ਪਹਿਲੇ ਗੇੜ ਵਿੱਚ ਪਿੰਡ ਭੱਦਲਵੱਡ, ਅਮਲਾ ਸਿੰਘ ਵਾਲਾ, ਕਰਮਗੜ੍ਹ, ਨੰਗਲ, ਠੁੱਲੇਵਾਲ ਅਤੇ ਜਲੂਰ ਦੀ ਵੋਟਾ ਦੀ ਗਿਣਤੀ ਸ਼ੁਰੂ ਹੋਵੇਗੀ, ਦੂਜੇ ਗੇੜ ਵਿੱਚ ਪਿੰਡ ਜਲੂਰ ਤੋਂ ਪਿੰਡ ਸੇਖਾ ਅਤੇ ਸੰਘੇੜਾ ਤੱਕ, ਤੀਜੇ ਗੇੜ ਵਿੱਚ ਸ਼ਹਿਰ ਵਿੱਚ ਦੀ ਵੋਟਾ ਦੀ ਗਿਣਤੀ ਸ਼ੁਰੂ ਹੋਵੇਗੀ। ਜਿਸ ਵਿੱਚ ਸ਼ਹਿਰ ਦੇ ਸਰਕਾਰੀ ਸੰਧੂ ਪੱਤੀ ਸਕੂਲ, ਸੰਧੂ ਪੱਤੀ ਪ੍ਰਾਇਮਰੀ ਸਕੂਲ, ਨਿਊ ਹੋਰੀਜੋਂਨ ਸਕੂਲ, ਸਰਵਹਿਤਕਾਰੀ ਸਕੂਲ ਦੀ ਗਿਣਤੀ ਕੀਤੀ ਜਾਵੇਗੀ। ਚੌਥੇ ਗੇੜ ਵਿੱਚ ਦਫ਼ਤਰ ਮਾਰਕੀਟ ਕਮੇਟੀ, ਨਗਰ ਕੌਂਸਲ, ਐਲਬੀਐਸ ਕਾਲਜ, ਰਾਮਬਾਗ ਸਕੂਲ, ਸਰਕਾਰੀ ਗਰਲਜ਼ ਸਕੂਲ ਅਤੇ ਪੰਜਵੇਂ ਗੇੜ ਵਿੱਚ ਐਸਡੀ ਸਕੂਲ, ਗਰਲਜ਼ ਆਈਟੀਆਈ ਕਿਲਾ ਮੁਹੱਲਾ, ਬਾਜਵਾ ਪੱਟੀ ਲਈ ਗਿਣਤੀ ਹੋਵੇਗੀ। ਛੇਵੇਂ ਗੇੜ ਵਿੱਚ ਗਾਂਧੀ ਆਰੀਆ ਸਕੂਲ, ਖੇਤੀਬਾੜੀ ਦਫ਼ਤਰ, ਐਨਐਮਸੀਡੀ ਸਕੂਲ, ਦਯਾਨੰਦ ਸਕੂਲ, ਐਸ ਕਾਲਜ ਦੇ ਸਾਰੇ ਬੂਥ, ਸੱਤਵੇਂ ਰਾਊਂਡ ਵਿੱਚ ਐਸਡੀ ਕਾਲਜ ਲਾਇਬ੍ਰੇਰੀ ਰੂਮ, ਜਵਾਹਰ ਬਸਤੀ ਪ੍ਰਾਇਮਰੀ ਸਕੂਲ, ਜੁਮਲਾ ਮਲਕਾਨ ਸਕੂਲ, ਬੀਡੀਪੀਓ ਦਫ਼ਤਰ, ਅੱਠਵੇਂ ਰਾਊਂਡ ਵਿੱਚ ਬੀ.ਡੀ.ਪੀ.ਓ. ਦਫ਼ਤਰ, ਸਰਕਾਰੀ ਸਕੂਲ, ਐਲ.ਬੀ.ਐਸ. ਕਾਲਜ, ਦਫ਼ਤਰ ਬੀ.ਐਂਡ.ਆਰ., ਆਈ.ਟੀ.ਆਈ. ਧਨੌਲਾ ਰੋਡ, ਨੌਵਾਂ ਗੇੜ ਪ੍ਰੇਮ ਨਗਰ, ਅਕਾਲਗੜ੍ਹ ਬਸਤੀ, ਦਸਵੇਂ ਗੇੜ ਵਿੱਚ ਬਿਜਲੀ ਬੋਰਡ ਦਫ਼ਤਰ, ਐਫ.ਸੀ.ਆਈ., ਗਾਂਧੀ ਆਰੀਆ ਸਕੂਲ, ਬਾਬਾ ਆਲਾ ਸਿੰਘ ਸਕੂਲ, ਗਿਆਰਵੇਂ ਗੇੜ ਵਿੱਚ ਪਿੰਡ ਪੱਤੀ ਸੇਖਵਾ, ਜੋਧਪੁਰ ਖੁੱਡੀ ਕਲਾਂ, ਹੰਡਿਆਇਆ, ਬਾਰ੍ਹਵੇਂ ਗੇੜ ਵਿੱਚ ਕੋਠੇ ਸੁਰਜੀਤਪੁਰਾ, ਪਿੰਡ ਫਰਵਾਹੀ, ਧਨੌਲਾ ਖੁਰਦ ਧਨੌਲਾ ਸ਼ਹਿਰ, ਤੇਰ੍ਹਵੇਂ ਰਾਊਂਡ ਵਿੱਚ ਧਨੌਲਾ ਸ਼ਹਿਰ ਵਿੱਚ, 14ਵਾਂ ਗੇੜ ਵਿੱਚ ਕੋਠੇ ਰਾਜਿੰਦਰਪੁਰ, ਜਵੰਧਾ ਪਿੰਡੀ, ਕੋਠੇ ਗੋਵਿੰਦਪੁਰਾ, ਪਿੰਡ ਉਪਲੀ, ਦਾਨਗੜ੍ਹ, 15 ਵੇ ਰਾਊਂਡ ਵਿਚ ਪਿੰਡ ਭੱਠਾਲਾ, ਹਰੀਗੜ੍ਹ, ਭੂਰੇ, ਬਡਵਾਰ, ਭੈਣੀ ਮਹਾਰਾਜ ਦੀ ਗਿਣਤੀ, 16ਵੇਂ ਗੇੜ ਵਿੱਚ ਭੈਣੀ ਮਹਾਰਾਜ ਦੇ ਬਾਕੀ ਦੋ ਬੂਥਾਂ ਦੀ ਗਿਣਤੀ ਹੋਵੇਗੀ।