:

ਬੀਕੇਯੂ ਏਕਤਾ ਉਗਰਾਹਾਂ ਤੇ ਕਾਦੀਆ ਤੇ ਸੁਸਾਇਟੀ ਮੈਂਬਰਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ 33 ਵੇ ਦਿਨ ਵੀ ਜਾਰੀ , ਅੱਜ ਕੀਤਾ ਜਾਵੇਗਾ ਐਮ.ਐਲ.ਏ. ਕੁਲਵੰਤ ਸਿੰਘ ਪੰਡੋਰੀ ਦੀ ਰਹਾਇਸ਼ ਦਾ ਘੇਰਾਓ


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ


ਬਰਨਾਲਾ 19 ਸਤੰਬਰ 


ਬੀਕੇਯੂ ਏਕਤਾ ਉਗਰਾਹਾਂ ਤੇ ਕਾਦੀਆ ਤੇ ਸੁਸਾਇਟੀ ਮੈਂਬਰਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ 33 ਵੇ ਦਿਨ ਵੀ ਜਾਰੀ , ਅੱਜ  ਕੀਤਾ ਜਾਵੇਗਾ ਐਮ.ਐਲ.ਏ. ਕੁਲਵੰਤ ਸਿੰਘ ਪੰਡੋਰੀ ਦੀ ਰਹਾਇਸ਼ ਦਾ ਘੇਰਾਓ


ਬੀਕੇਯੂ ਏਕਤਾ ਉਗਰਾਹਾਂ ਤੇ ਕਾਦੀਆ ਤੇ ਦੀ ਕੋਅਪਰੇਟਿਵ ਖੇਤੀਬਾੜੀ ਸੁਸਾਇਟੀ ਪਿੰਡ ਪੱਖੋਕੇ ਤੇ ਮੱਲੀਆਂ ਵਲੋਂ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਗਬਨ ਦੇ ਮਾਮਲੇ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਲਗਾਇਆ ਗਿਆ ਧਰਨਾ ਅੱਜ 33ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ। 
ਧਰਨੇ ਨੂੰ ਸਬੋਧਨ ਕਰਦਿਆਂ ਆਗੂਆਂ ਬੀਕੇਯੂ ਏਕਤਾ ਉਗਰਾਹਾਂ  ਦੇ ਬਲਾਕ ਆਗੂ ਦਰਸ਼ਨ ਸਿੰਘ ਚੀਮਾਂ ਅਤੇ ਚਰਨ ਸਿੰਘ ਪੱਖੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੀ ਗਬਨ ਨੂੰ ਲੈ ਕੇ ਸਰਕਾਰ ਤੇ ਪ੍ਰਸਾਸ਼ਨ ਵਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸਾਚਾਰ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ,ਪਰੰਤ਼ੂ ਡੇਡ ਸਾਲ ਤੋ ਸੁਸਾਇਟੀ ਵਿੱਚ ਹੋਏ ਕਰੋੜਾ ਰੁਪਏ ਦੇ ਗਬਨ ਦਾ ਇੰਨਸਾਫ ਦੇਣ ਦੀ ਬਜਾਏ  ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ। ਪਿਛਲੇ ਡੇਡ ਸਾਲ ਤੋ ਪੀੜਤ ਲੋਕ ਇਨਸਾਫ਼ ਲੈਣ ਲਈ ਆਪ ਸਰਕਾਰ ਦੇ ਐਮ.ਐਲ.ਏ.  ਮੰਤਰੀਆਂ ਅਤੇ ਮੋਹਾਲੀ ਸਥਿਤ ਸੀ. ਐਮ. ਭਗਵੰਤ ਮਾਨ ਦੇ ਮੁੱਖ ਦਫਤਰ ਤੱਕ ਵੀ ਪਹੁੰਚ ਕੀਤੀ ਪ੍ਰੰਤੂ ਪੰਜਾਬ ਸਰਕਾਰ ਇਸ ਗਬਨ ਮਾਮਲੇ ਵਿੱਚ ਲਿਪਤ ਸੈਕਟਰੀ, ਕੋਅਪਰੇਟਿਵ .ਬੈਕ  ਬ੍ਰਾਚ ਪੱਖੋ ਕੈਚੀਆਂ ਦੇ ਮੁਲਾਜਮਾਂ, ਸਹਿਕਾਰਤਾ ਵਿਭਾਗ ਅਤੇ ਆਡਿਟ ਵਿਭਾਗ ਦੇ ਕਰਮਚਾਰੀਆਂ ਨੂੰ ਬਚਾਅ ਰਹੀ ਹੈ।ਇਸ ਕਰਕੇ ਇੱਕ ਮਹੀਨੇ ਤੋ ਧਰਨੇ ਤੇ ਬੈਠੇ ਲੋਕਾ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਇਸਦੇ ਰੋਸ ਵਜੋ ਬੀਕੇਯੂ ਏਕਤਾ ਉਗਰਾਹਾਂ ਅਤੇ ਬੀਕੇਯੂ  ਕਾਦੀਆਂ ਵਲੋਂ ਅੱਜ  ਐਮ.ਐਲ.ਏ. ਕੁਲਵੰਤ ਸਿੰਘ ਪੰਡੋਰੀ ਦੀ ਪਿੰਡ ਪੰਡੋਰੀ ਸਤਿਥ  ਰਹਾਇਸ਼ ਦਾ ਘੇਰਾਓ ਕਰ ਕੇ ਸਰਕਾਰ ਦਾ ਪਿਟ-ਸਿਆਪਾ ਕੀਤਾ ਜਾਵੇਗਾ। ਜਿਸ ਦੀ ਜੁਮੇਵਾਰ ਪੰਜਾਬ ਸਰਕਾਰ ਅਤੇ ਸਹਿਕਾਰਤ ਵਿਭਾਗ ਹੋਵੇਗਾ।

ਇਸ ਮੌਕੇ ਤੇ   ਸਰਪੰਚ ਜਗਦੀਪ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ , ਸ਼ੇਰ ਸਿੰਘ , ਨਿਰਮਲ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਦੋਹਾ ਪਿੰਡਾ ਦੇ ਵੱਡੀ ਗਿਣਤੀ ਵਿੱਚ ਪੀੜਿਤ ਮੈਬਰ ਹਾਜਰ ਸਨ।