ਹੌਸਲੇ ਵਿੱਚ ਗੁਰਦੀਪ ਬਾਠ, ਹੁਣ ਕਰ ਦਿੱਤਾ ਐਲਾਨ
- Repoter 11
- 25 Nov, 2024 13:40
ਹੌਸਲੇ ਵਿੱਚ ਗੁਰਦੀਪ ਬਾਠ, ਹੁਣ ਕਰ ਦਿੱਤਾ ਐਲਾਨ
ਬਰਨਾਲਾ
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਲੜੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਬਾਠ ਚੋਣਾਂ ਦਾ ਰਿਜ਼ਲਟ ਆਉਣ ਤੋਂ ਬਾਅਦ ਹੌਸਲੇ ਵਿੱਚ ਹਨ। ਇਹ ਚੋਣ ਭਾਵੇਂ ਉਹ ਹਾਰ ਗਏ ਹਨ ਪਰ ਫਿਰ ਵੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਹੈ ਕਿ ਹਮੇਸ਼ਾ ਚੜਦੀ ਕਲਾ ਵਾਲੀ ਗੱਲ ਕਰਨੀ ਹੈ। ਕਿਉਂਕਿ ਉਹਨਾਂ ਨੂੰ ਕਰੀਬ 17 ਹਜਾਰ ਵੋਟਾਂ ਮਿਲੀਆਂ ਹਨ ਜੋ ਕਿ ਥੋੜੀਆਂ ਨਹੀਂ ਹੁੰਦੀਆਂ। ਇੰਨੇ ਲੋਕਾਂ ਦਾ ਸਮਰਥਨ ਆਜ਼ਾਦ ਤੌਰ ਤੇ ਲੜ ਕੇ ਮਿਲ ਜਾਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਇਸ ਲਈ ਉਹ 26 ਨਵੰਬਰ ਤੋਂ ਧੰਨਵਾਦੀ ਦੌਰਾ ਕਰ ਰਹੇ ਹਨ। ਇਹ ਧੰਨਵਾਦੀ ਦੌਰਾ ਸੇਖਾ ਪਿੰਡ ਤੋਂ ਸ਼ੁਰੂ ਹੋਵੇਗਾ ਅਤੇ ਵੱਖ-ਵੱਖ ਪਿੰਡਾਂ ਵਿੱਚ ਧੰਨਵਾਦੀ ਦੌਰਾ ਕੀਤਾ ਜਾਊਗਾ। ਇਸ ਤੋਂ ਇਲਾਵਾ ਬਰਨਾਲਾ ਦੇ ਸਾਰੇ ਵਾਰਡਾਂ ਵਿੱਚ ਹੰਡਿਆਇਆ ਅਤੇ ਧਨੌਲਾ ਵਿੱਚ ਵੀ ਧੰਨਵਾਦੀ ਦੌਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਹਿਲ ਕਲਾ ਅਤੇ ਭਦੌੜ ਦੇ ਕਾਡਰ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਉਹ ਧੰਨਵਾਦੀ ਦੌਰਾ ਕਰਨਗੇ। ਉਹਨਾਂ ਕਿਹਾ ਕਿ ਸਾਡੀ ਲੜਾਈ ਕੋਈ ਚੋਣ ਜਿੱਤਣਾ ਨਹੀਂ ਸੀ ਬਲਕਿ ਸੱਚਾਈ ਅਤੇ ਇਮਾਨਦਾਰੀ ਦੀ ਲੜਾਈ ਸੀ। ਇੰਨੀਆਂ ਵੋਟਾਂ ਪਾ ਕੇ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਇਮਾਨਦਾਰੀ ਅਤੇ ਸੱਚਾਈ ਦੇ ਨਾਲ ਹੀ ਖੜੇ ਹਨ।