:

Breaking news– ਦੇਖੋ! ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਕਿਉਂ ਘਰ ਵਿੱਚ ਕੀਤਾ ਨਜ਼ਰਬੰਦ, ਚੱਪੇ ਚੱਪੇ ਤੇ ਤੈਨਾਤ ਪੁਲਿਸ


Breaking news– ਦੇਖੋ! ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਕਿਉਂ ਘਰ ਵਿੱਚ ਕੀਤਾ ਨਜ਼ਰਬੰਦ, ਚੱਪੇ ਚੱਪੇ ਤੇ ਤੈਨਾਤ ਪੁਲਿਸ 

ਚੰਡੀਗੜ੍ਹ 

ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਉਹਨਾਂ ਦੇ ਘਰ ਕਿਲਾ ਸਰਦਾਰ ਹਰਨਾਮ ਸਿੰਘ ਜਿਲਾ ਫਤਿਹਗੜ ਸਾਹਿਬ ਵਿੱਚ ਨਜ਼ਰਬੰਦ ਕਰ ਲਿਆ ਹੈ। ਉਹਨਾਂ ਦੇ ਘਰ ਦੇ ਆਲੇ ਦੁਆਲੇ ਚੱਪੇ ਚੱਪੇ ਤੇ ਪੁਲਿਸ ਤੈਨਾਤ ਹੈ ਅਤੇ ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਵੱਡੀ ਗਿਣਤੀ ਵਿੱਚ ਪੁਲਿਸ ਅਫਸਰ ਉਹਨਾਂ ਦੇ ਘਰ ਪਹੁੰਚ ਗਏ ਤੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਲੁਧਿਆਣੇ ਦੇ ਚੱਲ ਰਹੇ ਬੁੱਢੇ ਦਰਿਆ ਵਿੱਚ ਜੋ ਫੈਕਟਰੀਆਂ ਵੱਲੋਂ ਜਹਰੀਲਾ ਪਾਣੀ ਪਾਇਆ ਜਾ ਰਿਹਾ ਹੈ। ਉਸ ਦੇ ਖਿਲਾਫ ਲੱਖੇ ਸਿਧਾਣੇ ਵੱਲੋਂ ਵਿੱਡੀ ਮੁਹਿੰਮ ਦਾ ਸਿਮਰਨਜੀਤ ਸਿੰਘ ਮਾਨ ਨੇ ਸਮਰਥਨ ਕੀਤਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਦਮ ਚੱਕਿਆ ਹੈ। ਕੱਲ ਨੂੰ ਵੱਡੀ ਸੰਖਿਆ ਵਿੱਚ ਲੁਧਿਆਣੇ ਲੋਕਾਂ ਦੇ ਪਹੁੰਚਣ ਦਾ ਪ੍ਰਸ਼ਾਸਨ ਨੂੰ ਖਤਰਾ ਹੈ। ਜਿਸ ਤੇ ਚਲਦਿਆਂ ਆਗੂਆਂ ਨੂੰ ਪਹਿਲਾਂ ਹੀ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।  ਇਸ ਸੰਬੰਧੀ ਸਿਮਰਨਜੀਤ ਸਿੰਘ ਮਾਨ ਦਾ ਫਿਲਹਾਲ ਕੋਈ ਬਿਆਨ ਨਹੀਂ ਆਇਆ ਹੈ ਲੇਕਿਨ ਉਹਨਾਂ ਦੇ ਸਮਰਥਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ਼ ਹੈ।