:

Big breaking –ਦਰਬਾਰ ਸਾਹਿਬ ਵਿੱਚ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਤੇ ਚੱਲੀ ਗੋਲੀ


Big breaking –ਦਰਬਾਰ ਸਾਹਿਬ ਵਿੱਚ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਤੇ ਚੱਲੀ ਗੋਲੀ 

– ਦੋਸ਼ੀ ਦੀ ਹੋਈ ਪਹਿਚਾਣ, ਦੋਸ਼ੀ ਪਹਿਲਾਂ ਵੀ ਕਈ ਮਾਮਲੇ ਦਰਜ

ਅੰਮ੍ਰਿਤਸਰ 

ਸ੍ਰੀ ਦਰਬਾਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਣ ਦੀ ਖਬਰ ਹੈ‌ ਗੋਲੀ ਚਲਾਉਣ ਵਾਲੇ ਦਾ ਨਾਮ ਨਰਾਇਣ ਸਿੰਘ ਦੱਸਿਆ ਜਾ ਰਿਹਾ ਹੈ। ਗੋਲੀ ਚੱਲਣ ਤੋਂ ਬਾਅਦ ਉੱਥੇ ਭਗਦੜ ਮੱਚ ਗਈ ਅਤੇ ਮੌਕੇ ਤੇ ਮੌਜੂਦ ਸਿਕਿਉਰਟੀ ਅਫਸਰਾਂ ਅਤੇ ਐਸਜੀਪੀਸੀ ਦੇ ਕਰਮਚਾਰੀਆਂ ਨੇ ਸੁਖਬੀਰ ਬਾਦਲ ਨੂੰ ਘੇਰਾ ਪਾ ਲਿਆ। ਦੱਸ ਦਈਏ ਕਿ ਸੁਖਬੀਰ ਬਾਦਲ ਲਗਾਤਾਰ ਦੂਸਰੇ ਦਿਨ ਧਾਰਮਿਕ ਸਜ਼ਾ ਭੁਗਤ ਰਹੇ ਹਨ। ਕੱਲ ਉਹ ਸੇਵਾਦਾਰ ਦੇ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੈਠੇ ਸਨ ਅਤੇ ਅੱਜ ਵੀ ਉਹਨਾਂ ਦੀ ਇਹੀ ਸੇਵਾ ਸੀ। ਆਉਣ ਵਾਲੇ ਸਮੇਂ ਵਿੱਚ ਇਹ ਘਟਨਾ ਕੀ ਕਰਵਟ ਲੈਂਦੀ ਹੈ ਆਉਣ ਵਾਲਾ ਵਕਤ ਹੀ ਦੱਸੇਗਾ।


ਦੋਸ਼ੀ ਨਰਾਇਣ ਸਿੰਘ 

ਦੋਸ਼ੀ ਜਿਲ੍ਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਅਤੇ ਦਲ ਖਾਲਸਾ ਦਾ ਮੈਂਬਰ ਦੱਸਿਆ ਜਾ ਰਿਹਾ ਹੈ।

 ਅਪਡੇਟ ਜਲਦੀ