ਬਰਨਾਲਾ– ਸਿਵਿਲ ਹਸਪਤਾਲ ਕੋਲੋਂ ਲਟਕਦੀ ਮਿਲੀ ਇੱਕ ਲੜਕੇ ਦੀ ਲਾਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
- Repoter 11
- 04 Dec, 2024 05:13
ਬਰਨਾਲਾ– ਸਿਵਿਲ ਹਸਪਤਾਲ ਕੋਲੋਂ ਲਟਕਦੀ ਮਿਲੀ ਇੱਕ ਲੜਕੇ ਦੀ ਲਾਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਬਰਨਾਲਾ
ਬਰਨਾਲਾ ਦੇ ਸਿਵਿਲ ਹਸਪਤਾਲ ਇੱਕ ਲੜਕੇ ਦੀ ਲਟਕਦੀ ਹੋਈ ਲਾਸ਼ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰੇ ਤੜਕੇ ਸਾਰ ਜਦੋਂ ਲੋਕ ਘਰਾਂ ਚੋਂ ਨਿਕਲੇ ਤਾਂ ਸਿਵਲ ਹਸਪਤਾਲ ਕੋਲ ਬਣੇ ਵੇਰਕਾ ਬੂਥ ਦੇ ਕੋਲ ਗਲੇ ਵਿੱਚ ਫੰਦਾ ਲਾਏ ਇੱਕ ਮੁੰਡੇ ਦੀ ਲਾਸ਼ ਮਿਲੀ ਕੁਝ ਲੋਕ ਇਸ ਨੂੰ ਆਤਮਹੱਤਿਆ ਦੱਸ ਰਹੇ ਹਨ। ਲੇਕਿਨ ਫਿਲਹਾਲ ਪੁਲਿਸ ਇਸਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਲੇ ਤੱਕ ਇਹ ਪਹਿਚਾਣ ਨਹੀਂ ਹੋ ਸਕੀ ਕਿ ਲੜਕਾ ਕੌਣ ਹੈ ਅਤੇ ਇਸ ਦੀ ਮੌਤ ਕਿਵੇਂ ਹੋਈ ਹੈ।