ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਹਮਲੇ ਦੀ ਅਕਾਲੀ ਆਗੂਆਂ ਨੇ ਕੀਤੀ ਨਿੰਦਿਆ ਸਾਬਕਾ ਉਪ ਮੁੱਖ ਮੰਤਰੀ ਤੇ ਹਮਲਾ ਸੂਬੇ ਦੀ ਇੰਟੈਲੀਜੈਂਸੀ ਫੇਲ ਹੁਣ ਦਾ ਨਤੀਜਾ
- Repoter 11
- 04 Dec, 2024 11:00
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਹਮਲੇ ਦੀ ਅਕਾਲੀ ਆਗੂਆਂ ਨੇ ਕੀਤੀ ਨਿੰਦਿਆ
ਸਾਬਕਾ ਉਪ ਮੁੱਖ ਮੰਤਰੀ ਤੇ ਹਮਲਾ ਸੂਬੇ ਦੀ ਇੰਟੈਲੀਜੈਂਸੀ ਫੇਲ ਹੁਣ ਦਾ ਨਤੀਜਾ
ਬਰਨਾਲਾ
ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੋਏ ਹਮਲੇ ਦੀ ਜ਼ਿਲਾ ਬਰਨਾਲਾ ਦੇ ਸੀਨੀਅਰ ਅਕਾਲੀ ਆਗੂਆਂ ਨੇ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਤੇ ਹੋਇਆ ਹਮਲਾ ਸੂਬੇ ਦਾ ਇੰਟੈਲੀਜੈਂਸੀ ਫੇਲੀਅਰ ਹੈ। ਜਿਸ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜਿੰਮੇਦਾਰ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੰਜੀਵ ਸ਼ੋਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬਾਦਲ, ਪ ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਖਾਲਸਾ ਮੈਂਬਰ ਅੰਤ੍ਰਿੰਗ ਕਮੇਟੀ, ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ, ਰਜਿੰਦਰ ਢਿੱਲੋਂ ਅਕਾਲੀ ਆਗੂ, ਬੇਅੰਤ ਬਾਠ ਸਰਕਲ ਪ੍ਰਧਾਨ ਬਰਨਾਲਾ, ਰਜਿੰਦਰ ਸਿੰਘ ਦਰਾਕਾ ਸੀਨੀਅਰ ਅਕਾਲੀ ਆਗੂ, ਜਾਗਲ ਪ੍ਰਧਾਨ ਯੂਥ ਅਕਾਲੀ ਦਲ ਬਰਨਾਲਾ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਧਾਰਮਿਕ ਸਜਾ ਪੂਰੀ ਕਰ ਰਹੇ ਸਨ। ਇਸ ਦੌਰਾਨ ਨਰਾਇਣ ਸਿੰਘ ਚੌੜਾ ਨੌ ਦੇ ਵਿਅਕਤੀ ਨੇ ਉਹਨਾਂ ਤੇ ਸਿੱਧੀ ਗੋਲੀ ਚਲਾਈ ਜੇ ਮੌਕੇ ਤੇ ਉਹਨਾਂ ਦਾ ਨਿਜੀ ਸਿਕਿਉਰਟੀ ਗਾਰਡ ਹਿੰਮਤ ਨਾ ਦਿਖਾਉਂਦਾ ਤਾਂ ਵੱਡੀ ਅਣਹੋਣੀ ਹੋ ਸਕਦੀ ਸੀ। ਉਹਨਾਂ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਮੌਜੂਦ ਹਨ, ਇਸ ਦੌਰਾਨ ਇੱਕ ਅਜਿਹਾ ਵਿਅਕਤੀ ਜੋ 2003 ਦੇ ਵਿੱਚ ਹੋਈ ਬੜੈਲ ਜੇਲ ਬ੍ਰੇਕ ਦਾ ਦੋਸ਼ੀ ਹੈ, ਨਾਲ ਹੀ ਉਸ ਤੇ ਕਈ ਪਰਚੇ ਦਰਜ ਹਨ, ਇੱਕ ਵਾਰ ਉਹ ਪਾਕਿਸਤਾਨ ਵੀ ਜਾ ਚੁੱਕਿਆ ਹੈ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਰਿਹਾ ਹੈ, ਅਜਿਹਾ ਵਿਅਕਤੀ ਪਿਛਲੇ ਦੋ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੈ ਅਤੇ ਉਸ ਦੇ ਕੋਲੇ ਹਥਿਆਰ ਵੀ ਹੈ ਅਤੇ ਇੰਟੈਲੀਜੈਂਸੀ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਵੱਡਾ ਇੰਟੈਲੀਜੈਂਸੀ ਫੇਲੀਅਰ ਕੋਈ ਨਹੀਂ ਹੋ ਸਕਦਾ। ਇਸ ਲਈ ਸਿੱਧੇ ਤੌਰ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਮੇਦਾਰ ਹਨ ਕਿਉਂਕਿ ਉਹ ਸੂਬੇ ਦੇ ਗ੍ਰਹਿ ਮੰਤਰੀ ਵੀ ਹ।ਨ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਪੱਧਰ ਤੇ ਸਾਜਿਸ਼ ਹੋ ਰਹੀ ਹੈ ਤਾਂ ਕਿ ਅਕਾਲੀ ਦਲ ਨੂੰ ਬਰਬਾਦ ਕੀਤਾ ਜਾ ਸਕੇ ਲੇਕਿਨ ਸੂਬੇ ਦੇ ਲੱਖਾਂ ਲੋਕ ਅਕਾਲੀ ਦਲ ਬਾਦਲ ਦੇ ਨਾਲ ਮਜਬੂਤੀ ਨਾਲ ਖੜੇ ਹਨ। ਜੇ ਲੋੜ ਪਈ ਤਾਂ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਲਈ ਉਹ ਤਿਆਰ ਹਨ।